ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਫ਼ਿਲਮ 'ਸ਼ਹਿਜ਼ਾਦਾ' ਦਾ ਨਵਾਂ ਗੀਤ ' ਮੁੰਡਾ ਸੋਹਣਾ ਹੂੰ ਮੈਂ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆਈ ਕਾਰਤਿਕ ਤੇ ਕ੍ਰਿਤੀ ਦੀ ਕੈਮਿਸਟਰੀ

written by Pushp Raj | January 16, 2023 06:21pm

Film 'Shehzada' Song 'Munda Sohna Hoon Main': ਬਾਲੀਵੁੱਡ ਦੇ ਮੋਸਟ ਸਟਾਈਲਿਸ਼ ਤੇ ਹੈਂਡਸਮ ਹੰਕ ਕਾਰਤਿਕ ਆਰੀਅਨ ਇਨ੍ਹੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਕਾਰਤਿਕ ਆਰੀਅਨ ਦੇ ਨਾਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਹਾਲ ਹੀ ਵਿੱਚ ਮੇਕਰਸ ਨੇ ਇਸ ਫ਼ਿਲਮ ਦਾ ਨਵਾਂ ਗੀਤ ' ਮੁੰਡਾ ਸੋਹਣਾ ਹੂੰ ਮੈਂ' ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image Source : Youtube

ਫ਼ਿਲਮ 'ਸ਼ਹਿਜ਼ਾਦਾ' ਦੇ ਇਸ ਗੀਤ ' ਮੁੰਡਾ ਸੋਹਣਾ ਹੂੰ ਮੈਂ' ਬਾਰੇ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਪ੍ਰੀਤਮ ਦਾ ਨੇ ਕੰਪੋਜ਼ ਕੀਤਾ ਹੈ ਅਤੇ ਇਸ ਦਿਲਜੀਤ ਦੋਸਾਂਝ ਨੇ ਗਾਇਆ ਹੈ। ਇਸ ਗੀਤ ਨੂੰ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਉੱਤੇ ਫ਼ਿਲਮਾਇਆ ਗਿਆ ਹੈ।

ਇਸ ਗੀਤ 'ਮੁੰਡਾ ਸੋਨਾ ਹੂੰ ਮੈਂ' ਦੀ ਵੀਡੀਓ ਵਿੱਚ ਤੁਸੀਂ ਕ੍ਰਿਤੀ ਤੇ ਕਾਰਤਿਕ ਦੀ ਜ਼ਬਰਦਸਤ ਕੈਮਿਸਟਰੀ ਤੋਂ ਲੈ ਕੇ ਡਾਂਸ ਸਟੈਪ ਦਿਖਾਈ ਦੇ ਰਹੇ ਹਨ। 'ਸ਼ਹਿਜ਼ਾਦਾ' ਦੇ ਇਸ ਨਵੇਂ ਗੀਤ ਵਿੱਚ ਕਾਰਤਿਕ ਅਤੇ ਕ੍ਰਿਤੀ ਨੂੰ ਕੈਜ਼ੂਅਲ, ਵਿਅੰਗਮਈ, ਤਾਜ਼ੇ ਅਤੇ ਰੰਗੀਨ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

image Source : Youtube

ਫੈਨਜ਼ ਪਹਿਲਾਂ ਹੀ ਦਿਲਜੀਤ ਦੋਸਾਂਝ ਅਤੇ ਕਾਰਤਿਕ ਆਰੀਅਨ ਵਿਚਕਾਰ ਸ਼ਾਨਦਾਰ ਕੋਲੈਬੋਰੇਸ਼ਨ ਨੂੰ ਲੈ ਕੇ ਉਤਸ਼ਾਹਿਤ ਹਨ। ਜਦੋਂ ਅਭਿਨੇਤਾ ਨੇ 'ਮੁੰਡਾ ਸੋਨਾ ਹੂੰ ਮੈਂ' ਦੀ ਰਿਲੀਜ਼ ਦਾ ਐਲਾਨ ਕੀਤਾ, ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਸਨ। ਇੱਕ ਯੂਜ਼ਰ ਨੇ ਲਿਖਿਆ, "ਇਹ ਸ਼ਾਨਦਾਰ ਕੋਲੈਬੋਰੇਸ਼ਨ ਫੈਨਜ਼ ਨੂੰ ਪਾਗਲ ਕਰ ਦੇਣਵਾਲਾ ਹੋਵੇਗਾ, ਕਾਰਤਿਕ ਐਕਸ ਦਿਲਜੀਤ 🔥🔥।" ਜਦੋਂ ਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ, "ਹਾਂ ਆਖਿਰਕਾਰ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਫ਼ਿਲਮ ਸ਼ਹਿਜ਼ਾਦਾ ਦਾ ਪਹਿਲਾ ਗੀਤ ਕਦੋਂ ਰਿਲੀਜ਼ ਹੋਵੇਗਾ 😍✨"

ਦੱਸ ਦਈਏ ਕਿ ਫ਼ਿਲਮ 'ਸ਼ਹਿਜ਼ਾਦਾ' ਰੋਹਿਤ ਧਵਨ ਵੱਲੋ ਨਿਰਦੇਸ਼ਿਤ ਇੱਕ ਆਗਾਮੀ ਐਕਸ਼ਨ ਡਰਾਮਾ ਫ਼ਿਲਮ ਹੈ ਅਤੇ ਇਸ ਵਿੱਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ਵਿੱਚ ਹਨ। ਟੀ-ਸੀਰੀਜ਼ ਫਿਲਮਜ਼, ਹਾਰਿਕਾ ਐਂਡ ਹਸੀਨ ਕ੍ਰਿਏਸ਼ਨਜ਼, ਗੀਤਾ ਆਰਟਸ, ਅੱਲੂ ਐਂਟਰਟੇਨਮੈਂਟ, ਅਤੇ ਕਾਰਤਿਕ ਆਰੀਅਨ ਵੱਲੋਂ ਨਿਰਮਿਤ, ਇਸ ਫ਼ਿਲਮ ਵਿੱਚ ਪਰੇਸ਼ ਰਾਵਲ, ਰਾਜਪਾਲ ਯਾਦਵ, ਰੋਨਿਤ ਰਾਏ, ਮਨੀਸ਼ਾ ਕੋਇਰਾਲਾ, ਸਚਿਨ ਖੇਡੇਕਰ ਅਤੇ ਫਿਰੋਜ਼ ਚੌਧਰੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

image Source : Instagram

ਹੋਰ ਪੜ੍ਹੋ: ਗੁਰੂ ਰੰਧਾਵਾ ਨੇ ਭੁਵਨੇਸ਼ਵਰ ਵਿੱਚ ਲਾਈਵ ਕੰਸਰਟ ਦੌਰਾਨ ਫੈਨਜ਼ ਦੇ ਪਿਆਰ ਅਤੇ ਸਮਰਥਨ ਲਈ ਕੀਤਾ ਧੰਨਵਾਦ

'ਸ਼ਹਿਜ਼ਾਦਾ' 2020 ਦੀ ਤੇਲਗੂ ਬਲਾਕਬਸਟਰ 'ਅਲਾ ਵੈਕੁੰਥਾਪੁਰਮੁਲੂ' ਦਾ ਅਧਿਕਾਰਤ ਰੀਮੇਕ ਹੈ ਜਿਸ ਵਿੱਚ ਅੱਲੂ ਅਰਜੁਨ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਵਿੱਚ ਸਨ। 'ਸ਼ਹਿਜ਼ਾਦਾ' 10 ਫਰਵਰੀ, 2023 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

You may also like