ਬਾਬੁਲ ਤੇ ਧੀਆਂ ਦੇ ਗੂੜੇ ਰਿਸ਼ਤੇ ਦੀ ਨਿਸ਼ਾਨੀ ਹੈ ਗੁਰਦਾਸ ਮਾਨ ਅਤੇ ਸੁਨੀਧੀ ਚੌਹਾਨ ਦਾ ਇਹ ਨਵਾਂ ਗੀਤ

Written by  Rajan Sharma   |  June 21st 2018 11:10 AM  |  Updated: June 21st 2018 11:10 AM

ਬਾਬੁਲ ਤੇ ਧੀਆਂ ਦੇ ਗੂੜੇ ਰਿਸ਼ਤੇ ਦੀ ਨਿਸ਼ਾਨੀ ਹੈ ਗੁਰਦਾਸ ਮਾਨ ਅਤੇ ਸੁਨੀਧੀ ਚੌਹਾਨ ਦਾ ਇਹ ਨਵਾਂ ਗੀਤ

ਮਾਨਾ ਦੇ ਮਾਨ ਗੁਰਦਾਸ ਮਾਨ gurdas maan ਦੀ ਜਲਦ ਹੀ ਰਿਲੀਜ਼ ਹੋਣ ਵਾਲੀ ਫ਼ਿਲਮ ਨਨਕਾਣਾ ਦੀਆ ਕੁਝ ਝਲਕਾਂ ਤਾਂ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਨ| ਫ਼ਿਲਮ ਦਾ ਪੋਸਟਰ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਗਿਆ ਸੀ| ਅਤੇ ਹੁਣ ਨਵੀਂ ਝਲਕ ਲੈਕੇ ਪੇਸ਼ ਹੋਇਆ ਹੈ ਗੀਤ "ਸ਼ਗਨਾਂ ਦੀ ਮਹਿੰਦੀ"| ਇਹ ਫ਼ਿਲਮ ਦਾ ਪਹਿਲਾ ਗੀਤ ਹੈ| ਗੀਤ ਵਿੱਚ ਪੁਰਾਣੇ ਪੰਜਾਬ ਦੇ ਵਿਆਹ ਵਾਲੇ ਘਰ ਨੂੰ ਦਿਖਾਇਆ ਗਿਆ ਹੈ| ਗੀਤ ਦੇ ਬੋਲ ਆਵੋ ਨੀ ਆਵੋ ਲਗਾਵੋ ਸ਼ਗਨਾਂ ਦੀ ਮਹਿੰਦੀ ਬੇਹੱਦ ਖੂਬਸੂਰਤੀ ਨਾਲ ਲਿਖੇ ਗਏ ਹਨ| ਗੀਤ ਦੇ ਬੋਲ ਗੁਰਦਾਸ ਮਾਨ ਦੀ ਕਲਮ ਦੁਆਰਾ ਲਿਖੇ ਗਏ ਹਨ ਅਤੇ ਓਥੇ ਹੀ ਇਸਦਾ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿਤਾ ਗਿਆ ਹੈ| ਨਨਕਾਣਾ ਫ਼ਿਲਮ ਦੀ ਕਹਾਣੀ ਉਸ ਗੱਲ ਨੂੰ ਬਿਆਨ ਕਰਦੀ ਹੈ ਕਿ ਹਰ ਇਕ ਇਨਸਾਨ ਨੂੰ ਜ਼ਿੰਦਗੀ ਵਿੱਚ ਹਰ ਇਕ ਚੀਜ਼ ਨਹੀਂ ਮਿਲਦਾ| ਇਕ ਪਿਤਾ ਅਤੇ ਪੁੱਤਰ ਦੇ ਗਹਿਰੇ ਰਿਸ਼ਤੇ ਨੂੰ ਬਿਆਨ ਕਰਦੀ ਹੈ ਨਨਕਾਣਾ punjabi cinema| ਸ਼ਗਨਾਂ ਦੀ ਮਹਿੰਦੀ ਗੀਤ ਨੂੰ ਬਾਲੀਵੁੱਡ ਦੀ ਬੇਹੱਦ ਸੁਰੀਲੀ ਗਾਇਕਾ ਸੁਨੀਧੀ ਚੌਹਾਨ ਅਤੇ ਖੁਦ ਗੁਰਦਾਸ ਮਾਨ ਨੇ ਗਾਇਆ ਹੈ|

https://www.youtube.com/watch?v=pjuXnEae4Kw

ਫ਼ਿਲਮ punjabi cinema  ਦਾ ਟ੍ਰੇਲਰ 14 ਜੂਨ ਨੂੰ ਰਿਲੀਜ਼ ਹੋ ਗਿਆ ਸੀ ਜਦੋਂ ਕਿ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ ਤਾਂ ਆਉਂਦਿਆਂ ਹੀ ਇਹ ਵਾਇਰਲ ਹੋ ਗਿਆ ਸੀ। ਸੱਭ ਨੇ ਗੁਰਦਾਸ ਮਾਨ ਦੀ ਪੋਸਟਰ ‘ਚ ਦਿਖੀ ਲੁੱਕ ਦੀ ਕਾਫੀ ਤਾਰੀਫ ਕੀਤੀ ਸੀ। ਪੋਸਟਰ ‘ਚ ਗੁਰਦਾਸ ਮਾਨ Gurdas Maan ਇਕ ਬੱਚੇ ਨਾਲ ਚੱਲਦੇ ਨਜ਼ਰ ਆ ਰਹੇ ਹਨ ਤੇ ਪੁਰਾਣੇ ਪੰਜਾਬ ਦੇ ਸਮੇਂ ਦੇ ਮਿੱਟੀ ਨਾਲ ਬਣੇ ਘਰ ਵੀ ਸਾਫ ਦੇਖੇ ਜਾ ਰਹੇ ਹਨ|

https://www.youtube.com/watch?v=iMYs1pstc9s

ਦੱਸਣਯੋਗ ਹੈ ਕਿ ‘ਨਨਕਾਣਾ'punjabi cinema ਫਿਲਮ 6 ਜੁਲਾਈ 2018 ਨੂੰ ਤੁਹਾਡੇ ਨਜਦੀਕੀ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ| ਫਿਲਮ ‘ਚ ਗੁਰਦਾਸ ਮਾਨ Gurdas Maan ਤੋਂ ਇਲਾਵਾ ਅਦਾਕਾਰਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਮਨਜੀਤ ਮਾਨ ਦੁਆਰਾ ਡਾਇਰੈਕਟ ਕੀਤਾ ਗਿਆ ਹੈ| ਫ਼ਿਲਮ ਸ਼ਾਹ ਐਨ ਸ਼ਾਹ ਪਿਕਚਰਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਹੈ। ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network