ਛੜੇ ਰਹਿਣ ਦੇ ਫਾਇਦੇ ਦਸਦਾ ਹੈ ਪਰਮੀਸ਼ ਵਰਮਾ ਦਾ ਨਵਾਂ ਗੀਤ, ਵੇਖੋ ਅਤੇ ਸ਼ੇਅਰ ਕਰੋ

Written by  Gourav Kochhar   |  March 17th 2018 05:48 AM  |  Updated: March 17th 2018 05:48 AM

ਛੜੇ ਰਹਿਣ ਦੇ ਫਾਇਦੇ ਦਸਦਾ ਹੈ ਪਰਮੀਸ਼ ਵਰਮਾ ਦਾ ਨਵਾਂ ਗੀਤ, ਵੇਖੋ ਅਤੇ ਸ਼ੇਅਰ ਕਰੋ

Watch full song of parmish verma - Shada Lyrics: ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਖ਼ਤਮ ਆ ਗਿਆ ਹੈ ਪਰਮੀਸ਼ ਵਰਮਾ ਦਾ ਗੀਤ "ਛੜਾ" | ਇਹ ਗੀਤ ਕਾਫ਼ੀ ਦਿਨਾਂ ਤੋਂ ਸੁਰਖੀਆਂ ਵਿਚ ਚੱਲ ਰਿਹਾ ਸੀ ਤੇ ਲੋਕ ਇਸ ਗੀਤ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ | ਪਰਮੀਸ਼ ਵਰਮਾ ਨੇ ਵੀ ਇਸ ਗੀਤ ਨੂੰ ਲੈ ਕੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਖੂਬ ਵਾਹ-ਵਾਹੀ ਖੱਟੀ ਹੈ |ਵੀਡੀਓ ਹੋਵੇ, ਗੀਤ ਹੋਵੇ ਜਾਂ ਫ਼ਿਲਮ ਹੋਵੇ ਜਿਸ ਵਿਚ ਪਰਮੀਸ਼ ਵਰਮਾ ਦਾ ਨਾਮ ਜੁੜ ਜਾਂਦਾ ਹੈ ਉਹ ਤਾਂ ਹਿੱਟ ਹੀ ਸਮਝੋ | "ਆ ਲੈ ਚੱਕ ਮੈਂ ਆ ਗਿਆ" ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਪਰਮੀਸ਼ ਵਰਮਾ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਵੱਧ ਚੱੜ ਕੇ ਪਿਆਰ ਦਿੱਤਾ ਹੈ | ਚਲੋ ਹੁਣ ਵੇਖਦੇ ਹਾਂ ਲੋਕ ਪਰਮੀਸ਼ ਵਰਮਾ ਦੇ ਇਸ ਗੀਤ ਨੂੰ ਕਿੰਨਾ 'ਕ ਪਿਆਰ ਦਿੰਦੇ ਹਨ |

ਆਪਣੇ ਵਾਅਦੇ ਮੁਤਾਬਿਕ ਪਰਮੀਸ਼ ਵਰਮਾ Parmish Verma ਦਾ ਇਹ ਗੀਤ ਅੱਜ ਸਵੇਰੇ 10 ਵਜੇ ਰਿਲੀਜ਼ ਹੋ ਗਿਆ ਸੀ ਅਤੇ ਕੁਝ ਹੀ ਮਿੰਟਾ ਪਹਿਲਾਂ ਜਾਰੀ ਹੋਏ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ ਅਤੇ ਜਪਦਾ ਹੈ ਕਿ ਇਹ ਗੀਤ ਵੀ ਬਾਕੀਆਂ ਗੀਤਾਂ ਵਾਂਗ ਪੂਰੀ ਧੱਕ ਪਾਊਗਾ | ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਬੋਲ ਲਿਖੇ ਹਨ ਸਰਬਾ ਮਾਨ ਨੇ | ਗੀਤ ਵਿਚ ਪਰਮੀਸ਼ ਵਰਮਾ ਛੜਾ ਰਹਿਣ ਦੇ ਕਿ ਕਿ ਫਾਇਦੇ ਹਨ ਉਸਨੂੰ ਵਿਸਤਾਰ ਰੂਪ ਵਿਚ ਦਸ ਰਹੇ ਹਨ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network