‘ਥਾਣਾ ਸਦਰ’ ਫ਼ਿਲਮ ਦਾ ਨਵਾਂ ਗੀਤ ‘ਪੰਜਾਬ ਪੁਲਿਸ’ ਗਗਨ ਕੋਕਰੀ ਦੀ ਆਵਾਜ਼ ‘ਚ ਰਿਲੀਜ਼

written by Shaminder | September 17, 2021

ਗਗਨ ਕੋਕਰੀ  (Gagan Kokri ) ਦੀ ਆਵਾਜ਼ ‘ਚ ਨਵਾਂ ਗੀਤ ‘ਪੰਜਾਬ ਪੁਲਿਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਲਾਪ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਵੈਸਟਰਨ ਪੇਂਡੂ ਨੇ । ਇਹ ਗੀਤ ਫ਼ਿਲਮ ‘ਥਾਣਾ ਸਦਰ’ ਦਾ ਹੈ । ਜਿਸ ਦੀ ਫੀਚਰਿੰਗ ‘ਚ ਕਰਤਾਰ ਚੀਮਾ ਨਜ਼ਰ ਆ ਰਹੇ ਹਨ । ਕਰਤਾਰ ਚੀਮਾ (Kartar Cheema) ਪੁਲਿਸ ਦੀ ਵਰਦੀ ‘ਚ ਨਜ਼ਰ ਆ ਰਹੇ ਹਨ ।

Kartar cheema -min Image From Gagan Kokri Song

ਹੋਰ ਪੜ੍ਹੋ : ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਮਨਾਇਆ ਜਨਮ ਦਿਨ, ਜਨਮਦਿਨ ‘ਤੇ ਮਾਂ ਅਤੇ ਆਪਣੀ ਗੁਰਦਾ ਦਾਨੀ ਦਾ ਕੀਤਾ ਧੰਨਵਾਦ

ਇਸ ਗੀਤ ‘ਚ ਪੰਜਾਬ ਪੁਲਿਸ ਦੀ ਤਾਰੀਫ ਕੀਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਬਹਾਦਰੀ ਦੀ ਵੀ ਗੱਲ ਗੀਤ ‘ਚ ਕੀਤੀ ਗਈ ਹੈ । ਫ਼ਿਲਮ ਥਾਣਾ ਸਦਰ ‘ਚ ਕਰਤਾਰ ਚੀਮਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।

Kartar c -min Inage From Gagan Kokri Song

ਇਸ ਤੋਂ ਇਲਾਵਾ ਅਰਸ਼ ਮੈਨੀ,ਵਿਕਰਮਜੀਤ ਵਿਰਕ, ਮਹਾਵੀਰ ਭੁੱਲਰ,ਹੌਬੀ ਧਾਲੀਵਾਰ,  ਗੁਰਮੀਤ ਸੱਜਣ, ਗੁਰਪ੍ਰੀਤ ਤੋਤੀ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਾਇਕ ਅਰਸ਼ ਮੈਨੀ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ।

 

View this post on Instagram

 

A post shared by Gagan Kokri (@gagankokri)

ਇਸ ਫ਼ਿਲਮ ਨੂੰ ਬਲਕਾਰ ਮੋਸ਼ਨ ਪਿਕਚਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸੱਚੀ ਕਹਾਣੀ ਦੇ ਅਧਾਰਿਤ ਇਸ ਫ਼ਿਲਮ ਦੀ ਕਹਾਣੀ ਹੈਪੀ ਰੋਡ(ਹੳਪਪੇ ਰੋਦੲ) ਨੇ ਲਿਖੀ ਹੈ। ਵਿਕਰਮ ਥੋਰੀ ਨੇ ਥਾਣਾ ਸਦਰ ਨੂੰ ਡਾਇਰੈਕਟ ਕੀਤਾ ਹੈ । ਬਲਕਾਰ ਭੁੱਲਰ ਵੱਲੋਂ ਪ੍ਰੋਡਿਊਸ ਕੀਤਾ ਹੈ।

0 Comments
0

You may also like