ਗਾਇਕ ਗੁਰਬੀਰ ਗੋਰਾ ਦੀ ਆਵਾਜ਼ ‘ਚ ਨਵਾਂ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 07, 2021

ਗਾਇਕ ਗੁਰਬੀਰ ਗੋਰਾ (Gurbir Gora ) ਦੀ ਆਵਾਜ਼ ‘ਚ ਨਵਾਂ ਗੀਤ ‘ਝੁਮਕੇ’ (Jhumke) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਗੁਰਬੀਰ ਗੋਰਾ ਨੇ ਲਿਖੇ ਹਨ, ਜਦੋਂਕਿ ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਕੁੜੀ ਦੇ ਝੁਮਕਿਆਂ ਦੇ ਨਾਲ ਨਾਲ ਉਸ ਦੇ ਹੁਸਨ ਦੀ ਤਾਰੀਫ ਗਾਇਕ ਵੱਲੋਂ ਕੀਤੀ ਗਈ ਹੈ ।

Gurbir Gora -min

ਹੋਰ ਪੜ੍ਹੋ : ਇਸ ਤਰ੍ਹਾਂ ਗੁਰਿੰਦਰ ਕੌਰ ਕੈਂਥ ਬਣੀ ਪੰਜਾਬੀ ਗਾਇਕਾ ਮਿਸ ਪੂਜਾ

ਸਰੋਤਿਆਂ ਵੱਲੋਂ ਵੀ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਕਈ ਗਾਇਕਾਂ ਦੇ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਤੁਸੀਂ ਵੀ ਆਪਣੇ ਗੀਤ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕਰਵਾ ਸਕਦੇ ਹੋ ।

ਕਿਉਂਕਿ ਪੀਟੀਸੀ ਪੰਜਾਬੀ ‘ਤੇ ਨਾ ਸਿਰਫ਼ ਤੁਹਾਡੇ ਗਾਏ ਗੀਤ ਦਿਖਾਏ ਜਾਣਗੇ, ਬਲਕਿ ਪੀਟੀਸੀ ਪੰਜਾਬੀ ਦੇ ਵੱਖ-ਵੱਖ ਫੇਸਬੁੱਕ ਪੇਜਾਂ ‘ਤੇ ਵੀ ਇਨ੍ਹਾਂ ਗੀਤਾਂ ਨੂੰ ਸਾਂਝਾ ਕੀਤਾ ਜਾਵੇਗਾ ।

Gurbira gora ,, -min

ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਦੇਸ਼ ਵਿਦੇਸ਼ ‘ਚ ਚੱਲ ਰਹੇ ਚੈਨਲਾਂ ਦੇ ਜ਼ਰੀਏ ਪੰਜਾਬ ਅਤੇ ਪੰਜਾਬੀ ਨੂੰ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾਇਆ ਜਾ ਰਿਹਾ ਹੈ ।

 

You may also like