ਬੌਬੀ ਦਿਓਲ ਦਾ ਚਮਕ ਰਿਹਾ ਹੈ ਸਿਤਾਰਾ, ਮਿੱਲੀ ਇਕ ਹੋਰ ਫ਼ਿਲਮ ਦੀ ਆਫ਼ਰ

written by Gourav Kochhar | March 13, 2018

ਲੰਬੇ ਇੰਤਜ਼ਾਰ ਤੋਂ ਬਾਅਦ ਬੌਬੀ ਦਿਓਲ ਨੇ ਪਿਛਲੇ ਸਾਲ ਸ਼੍ਰੇਅਸ ਤਲਪੜੇ ਦੀ ਫਿਲਮ 'ਪੋਸਟਰ ਬੁਆਏਜ਼' ਨਾਲ ਵਾਪਸੀ ਕੀਤੀ ਸੀ। ਇਸ ਨੂੰ ਤੁਸੀਂ ਬੌਬੀ ਦੀ ਕਮਬੈਕ ਫਿਲਮ ਵੀ ਕਹਿ ਸਕਦੇ ਹੋ। ਕਾਮੇਡੀ ਫਿਲਮ ਨਾਲ ਵਾਪਸ ਆਏ ਧਰਮਿੰਦਰ ਦੇ ਲਾਡਲੇ ਬੌਬੀ ਦਿਓਲ ਨੂੰ ਸਲਮਾਨ ਖਾਨ ਦਾ ਸਾਥ ਮਿਲਿਆ ਤਾਂ ਉਨ੍ਹਾਂ ਦੀ ਕਿਸਮਤ ਚਮਕ ਗਈ। ਹੁਣ ਬੌਬੀ ਕੋਲ੍ਹ ਫਿਲਮਾਂ ਦੀ ਭਰਮਾਰ ਹੈ। 'ਰੇਸ 3' ਤੋਂ ਇਲਾਵਾ ਬੌਬੀ 'ਯਮਲਾ ਪਗਲਾ ਦੀਵਾਨਾ 3' ਦੀ ਸ਼ੂਟਿੰਗ ਵੀ ਕਰ ਰਹੇ ਹਨ।

ਇਸ ਦੇ ਨਾਲ ਹੀ ਬੌਬੀ Bobby Deol ਨੂੰ ਇਕ ਹੋਰ ਫਿਲਮ ਮਿਲ ਗਈ ਹੈ। ਖਬਰਾਂ ਦੀ ਮੰਨੀਏ ਤਾਂ ਬੌਬੀ ਨੂੰ ਸਾਜਿਦ ਨਾਡਿਆਡਵਾਲਾ ਨੇ 'ਹਾਊਸਫੁੱਲ 4' ਲਈ ਸਾਈਨ ਕੀਤਾ ਹੈ। ਬੌਬੀ ਨੇ ਇੱਕਠੇ 3 ਫਿਲਮਾਂ ਸਾਈਨ ਕਰ ਕੇ ਸਿਲਵਰ ਸਕ੍ਰੀਨ 'ਤੇ ਹੈਟ੍ਰਿਕ ਲਗਾਉਣ ਦੀ ਸੋਚ ਲਈ ਹੈ। 'ਹਾਊਸਫੁੱਲ 4' 'ਚ ਬੌਬੀ, ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁੱਖ ਇੱਕਠੇ ਕਾਮੇਡੀ ਕਰਦੇ ਨਜ਼ਰ ਆਉਣਗੇ। ਇਸ ਤੋਂ ਜ਼ਾਹਰ ਹੁੰਦਾ ਹੈ ਕਿ 2019 ਬੌਬੀ ਦਿਓਲ ਦੇ ਨਾਂ ਹੋਣ ਵਾਲਾ ਹੈ।

"ਰੇਸ 3" ਇਸੇ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਬੌਬੀ ਦਿਓਲ ਨੇ ਖੁਦ ਇਸ ਖਬਰ 'ਤੇ ਮੁਹਰ ਲਗਾਈ ਹੈ। ਉਨ੍ਹਾਂ ਨੇ ਕਿਹਾ, ''ਮੈਂ ਹਮੇਸ਼ਾ ਤੋਂ ਸਾਜਿਦ ਨਾਡਿਆਡਵਾਲਾ ਨਾਲ ਕੰਮ ਕਰਨਾ ਚਾਹੁੰਦਾ ਸੀ। ਅਕਸ਼ੈ ਨਾਲ ਮੇਰੀ ਕੈਮਿਸਟਰੀ ਬੇਹੱਦ ਚੰਗੀ ਹੈ ਤੇ ਹੁਣ ਅਸੀਂ ਮੁੜ ਵੱਡੇ ਪਰਦੇ 'ਤੇ ਇੱਕਠੇ ਹੋਵਾਂਗੇ। ਉਨ੍ਹਾਂ ਨੇ ਕਿਹਾ, ''ਮੈਂ ਹਮੇਸ਼ਾ ਤੋਂ ਸਾਜਿਦ ਨਾਡਿਆਡਵਾਲਾ ਨਾਲ ਕੰਮ ਕਰਨਾ ਚਾਹੁੰਦਾ ਸੀ।

ਅਕਸ਼ੈ ਨਾਲ ਮੇਰੀ ਕੈਮਿਸਟਰੀ ਬੇਹੱਦ ਚੰਗੀ ਹੈ ਤੇ ਹੁਣ ਅਸੀਂ ਮੁੜ ਵੱਡੇ ਪਰਦੇ 'ਤੇ ਇੱਕਠੇ ਹੋਵਾਂਗੇ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਬੌਬੀ ਦਿਓਲ ਆਪਣੀ ਦੂਜੀ ਪਾਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕਰਨਗੇ।

0 Comments
0

You may also like