ਨਿਊਜ਼ੀਲੈਂਡ ਪੁਲਿਸ ਦਾ ਭੰਗੜਾ ਦੇਖ ਕੇ ਨੀਰੂ ਬਾਜਵਾ ਰਹਿ ਗਈ ਦੰਗ, ਨੀਰੂ ਬਾਜਵਾ ਨੇ ਵੀਡੀਓ ਕੀਤੀ ਸ਼ੇਅਰ

written by Rupinder Kaler | November 02, 2020

ਨੀਰੂ ਬਾਜਵਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹਰ ਛੋਟੀ ਵੱਡੀ ਚੀਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ । ਨੀਰੂ ਬਾਜਵਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਜਾਂਦਾ ਹੈ । ਨੀਰੂ ਬਾਜਵਾ ਨੇ ਨਿਊਜ਼ੀਲੈਂਡ ਦੀ ਪੁਲਿਸ ਵਲੋਂ ਪਾਏ ਜਾ ਰਹੇ ਭੰਗੜਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਜ਼ਬਰਦਸਤ ਅੰਦਾਜ਼ ਵਿਚ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। neeru ਹੋਰ ਪੜ੍ਹੋ :-
ਅਭਿਸ਼ੇਕ ਬੱਚਨ ਨੇ ਪਤਨੀ ਐਸ਼ਵਰਿਆ ਰਾਏ ਬੱਚਨ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਅਣਦੇਖੀ ਤਸਵੀਰ, ਫੈਨਜ਼ ਤੇ ਨਾਮੀ ਹਸਤੀਆਂ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ ‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ‘ਚ Music MG ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ neeru bajwa with family ਨੀਰੂ ਬਾਜਵਾ ਵਲੋਂ ਸ਼ੇਅਰ ਕੀਤੇ ਵੀਡੀਓ ਇੰਸਟਾਗ੍ਰਾਮ ‘ਤੇ 94 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਨੀਰੂ ਬਾਜਵਾ ਨੇ ਲਿਖਿਆ, "ਇਸ ਨੇ ਮੇਰਾ ਦਿਨ ਬਣਾ ਦਿੱਤਾ।" neeru bajwa photo ਦੱਸ ਦੇਈਏ ਕਿ ਵੀਡੀਓ ਵਿਚ ਨਿਊਜ਼ੀਲੈਂਡ ਪੁਲਿਸ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਦੇ 'ਛੜਾ' ਦੇ ਗਾਣੇ 'ਤੇ ਜ਼ਬਰਦਸਤ ਅੰਦਾਜ਼ ਵਿਚ ਭੰਗੜਾ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਭੰਗੜਾ ਦੇਖਣ ਲਈ ਸੜਕਾਂ 'ਤੇ ਕਾਫੀ ਭੀੜ ਵੀ ਦਿਖਾਈ ਦੇ ਰਹੀ ਹੈ।

 
View this post on Instagram
 

This made my day ... #shadaa

A post shared by Neeru Bajwa (@neerubajwa) on

0 Comments
0

You may also like