ਨਵੀਂ ਵਿਆਹੀ ਅਦਾਕਾਰਾ ਕੈਟਰੀਨਾ ਕੈਫ ਨੇ ਸਾਂਝੀ ਕੀਤੀ ਆਪਣੇ ਮਹਿੰਦੀ ਵਾਲੇ ਹੱਥਾਂ ਦੀ ਇਹ ਤਸਵੀਰ

Written by  Lajwinder kaur   |  December 19th 2021 10:53 AM  |  Updated: December 19th 2021 11:35 AM

ਨਵੀਂ ਵਿਆਹੀ ਅਦਾਕਾਰਾ ਕੈਟਰੀਨਾ ਕੈਫ ਨੇ ਸਾਂਝੀ ਕੀਤੀ ਆਪਣੇ ਮਹਿੰਦੀ ਵਾਲੇ ਹੱਥਾਂ ਦੀ ਇਹ ਤਸਵੀਰ

ਬਾਲੀਵੁੱਡ ਐਕਟਰੈੱਸ ਕੈਟਰੀਨਾ ਕੈਫ Katrina Kaif ਜੋ ਕਿ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਹੈ। 9 ਦਸੰਬਰ ਨੂੰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਵਿਆਹ ਕਰਵਾ ਲਿਆ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਜੇ ਤੱਕ ਖੂਬ ਵਾਇਰਲ ਹੋ ਰਹੀਆਂ ਹਨ। ਦੋਵੇਂ ਜਣੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ।

ਹੋਰ ਪੜ੍ਹੋ : ਹਿਨਾ ਖ਼ਾਨ ਨੇ ਹਰੇ ਰੰਗ ਦੇ ਪੰਜਾਬੀ ਸੂਟ ‘ਚ ਕਰਵਾਇਆ ਨਵਾਂ ਫੋਟੋਸ਼ੂਟ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਪੰਜਾਬੀ ਲੁੱਕ

katrina kaif shared her wedding mehndi

ਇਸ ਵਾਰ ਕੈਟਰੀਨਾ ਕੈਫ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਨੂੰ ਫਲਾਂਟ ਕਰਦੇ ਹੋਏ ਇੱਕ ਬਹੁਤ ਹੀ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕੈਟਰੀਨਾ ਦੇ ਹੱਥਾਂ ਉੱਤੇ ਗੂੜੇ ਰੰਗ ਦੀ ਬਹੁਤ ਹੀ ਖ਼ੂਬਸੂਰਤ ਮਹਿੰਦੀ ਲੱਗੀ ਹੋਈ ਹੈ। ਉਨ੍ਹਾਂ ਦੇ ਹੱਥਾਂ ‘ਚ ਲਾਲ ਰੰਗ ਦਾ ਚੂੜਾ ਵੀ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਇਸ ਤਸਵੀਰ ਦੀ ਖੂਬ ਤਾਰੀਫ ਕਰ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ। ਇਸ ਤਸਵੀਰ ਨੂੰ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤੀ ਹੈ। ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ। ਦੱਸ ਦਈਏ ਕੈਟਰੀਨਾ ਨੇ ਆਪਣੇ ਸਹੁਰੇ ਪਰਿਵਾਰ ਦੇ ਲਈ ਮਿੱਠੇ ‘ਚ ਸੂਜੀ ਦਾ ਹਲਵਾ ਬਣਾਇਆ ਸੀ, ਜਿਸ ਦੀ ਛੋਟੀ ਜਿਹੀ ਝਲਕ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਚ ਪੋਸਟ ਕੀਤੀ ਸੀ। ਪੰਜਾਬ ਵਿੱਚ ਇਸ ਰਸਮ ਨੂੰ ਚੌਂਕੇ ਚੜ੍ਹਾਉਣਾ ਕਹਿੰਦੇ ਨੇ। ਜਿਸ ਕਰਕੇ ਕੈਟਰੀਨਾ ਨੇ ਤਸਵੀਰ ਦੇ ਨਾਲ ਚੌਂਕੇ ਚੜ੍ਹਾਉਣਾ ਲਿਖਿਆ ਸੀ।

ਹੋਰ ਪੜ੍ਹੋ : ਪੰਜਾਬੀ ਰੰਗਾਂ ‘ਚ ਰੰਗੀ ਨਜ਼ਰ ਆਈ ਕੈਟਰੀਨਾ ਕੈਫ, ਵਿਆਹ ਤੋਂ ਬਾਅਦ ਕੈਟਰੀਨਾ ਨੇ ਚੌਂਕੇ ਚੜ੍ਹਣ ਦੀ ਰਸਮ ਕਰਦੇ ਹੋਏ ਸੁਹਰੇ ਪਰਿਵਾਰ ਦੇ ਲਈ ਬਣਾਇਆ ਸੂਜੀ ਦਾ ਹਲਵਾ

katrina kaif instagaram story

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇਕੱਠੇ ਕੋਈ ਫ਼ਿਲਮ ਨਹੀਂ ਕੀਤੀ ਹੈ ਪਰ ਦੋਵੇਂ ਸਾਲ 2019 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਦੇ ਨਾਲ ਹੀ ਵਿਆਹ ਦੀਆਂ ਤਸਵੀਰਾਂ 'ਚ ਦੋਹਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਸੀ। ਭਾਵੇਂ ਹੀ ਕੈਟਰੀਨਾ ਦੇ ਵਿਆਹ 'ਚ ਸਾਰੇ ਸੈਲੇਬਸ ਸ਼ਾਮਲ ਨਹੀਂ ਹੋਏ ਹੋਣ ਪਰ ਸਾਰਿਆਂ ਨੇ ਕੈਟਰੀਨਾ ਨੂੰ ਵਿਆਹ ਦੇ ਸ਼ਾਨਦਾਰ ਤੋਹਫੇ ਦਿੱਤੇ ਹਨ। ਜਿਸ 'ਚ ਸਲਮਾਨ ਖਾਨ, ਰਿਤਿਕ ਰੋਸ਼ਨ, ਆਲੀਆ ਭੱਟ, ਰਣਬੀਰ ਕਪੂਰ ਦੇ ਨਾਂ ਸ਼ਾਮਿਲ ਹਨ।

 

 

View this post on Instagram

 

A post shared by Katrina Kaif (@katrinakaif)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network