ਇਸ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ’ਤੇ ਰਿਸ਼ਤੇਦਾਰਾਂ ਦੀ ਥਾਂ ’ਤੇ ਅਵਾਰਾ ਕੁੱਤਿਆਂ ਨੂੰ ਦਿੱਤੀ ਸੀ ਦਾਵਤ

written by Rupinder Kaler | October 24, 2020

ਲੋਕ ਆਪਣੇ ਵਿਆਹ ਵਾਲੇ ਦਿਨ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦਾਵਤ ਦਿੰਦੇ ਹਨ, ਪਰ ਉੜੀਸਾ ਦੇ ਇੱਕ ਨਵੇਂ ਵਿਆਹੇ ਜੋੜੇ ਨੇ ਆਪਣੇ ਵਿਆਹ ਤੇ 500 ਦੇ ਕਰੀਬ ਅਵਾਰਾ ਕੁੱਤਿਆਂ ਨੂੰ ਖਾਣਾ ਖੁਆਇਆ। ਇਸ ਜੋੜੇ ਨੇ ਆਪਣੇ ਵਿਆਹ ਤੇ ਸੜਕ 'ਤੇ ਫਿਰਨ ਵਾਲੇ ਅਵਾਰਾ ਕੁੱਤਿਆਂ ਲਈ ਇੱਕ ਵਿਸ਼ੇਸ਼ ਭੋਜਨ ਦਾ ਪ੍ਰਬੰਧ ਕੀਤਾ। ਅਪਾਟਾ ਇਕ ਪਾਇਲਟ-ਫਿਲਮ ਨਿਰਮਾਤਾ ਹੈ, ਜਦੋਂ ਕਿ ਵੈਂਗ ਇਕ ਡਾਕਟਰ ਹੈ। ਹੋਰ ਪੜ੍ਹੋ :
ਗਿੱਪੀ ਗਰੇਵਾਲ ਨੇ ਆਪਣੇ ਬੇਟੇ ਗੁਰਬਾਜ਼ ਦੀ ਤਸਵੀਰ ਕੀਤੀ ਸਾਂਝੀ, ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ ਨਮ ਅੱਖਾਂ ਨਾਲ ਕੇ ਦੀਪ ਨੂੰ ਦਿੱਤੀ ਗਈ ਆਖਰੀ ਵਿਦਾਈ, ਲੁਧਿਆਣਾ ‘ਚ ਕੀਤਾ ਗਿਆ ਅੰਤਿਮ ਸਸਕਾਰ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਜ਼ੋਰਾਂ-ਸ਼ੋਰਾਂ ਨਾਲ ਹੋਈਆਂ ਸ਼ੁਰੂ, ਮਹਿੰਦੀ ਤੋਂ ਬਾਅਦ ਹਲਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ ਨਵ ਵਿਆਹੇ ਜੋੜੇ ਨੇ ਦੱਸਿਆ ਕਿ "ਇਸ ਤੋਂ ਪਹਿਲਾਂ, ਸਾਡੇ ਇਕ ਦੋਸਤ ਸੁਕੰਨਿਆ ਦੇ ਪਤੀ ਜੋਆਨਾ ਨੇ ਇਕ ਅਵਾਰਾ ਕੁੱਤੇ ਨੂੰ ਬਚਾਇਆ ਸੀ, ਜੋ ਇਕ ਹਾਦਸੇ ਦਾ ਸ਼ਿਕਾਰ ਹੋਇਆ ਸੀ। ਫਿਰ ਮੈਂ, ਜੋਆਨਾ ਦੇ ਨਾਲ, ਉਸ ਦੀ ਮਦਦ ਲਈ ਆਵਾਰਾ ਕੁੱਤੇ ਨੂੰ ਵੈਟਰਨ ਹਸਪਤਾਲ ਵਿਚ ਇਲਾਜ ਕਰਾਉਣ ਵਿਚ ਮਦਦ ਕੀਤੀ। ਬਾਅਦ ਵਿਚ ਅਸੀਂ ਉਸ ਨੂੰ ਐਨੀਮਲ ਵੈਲਫੇਅਰ ਟਰੱਸਟ ਕੋਲ ਲੈ ਗਏ ਜਿਹੜਾ ਕਿ ਆਵਾਰਾ ਕੁੱਤਿਆਂ ਦੀ ਦੇਖਭਾਲ ਕਰਦੀ ਹੈ । ਇਸ ਜਗ੍ਹਾ ਤੇ ਪਹੁੰਚ ਕੇ ਅਸੀਂ ਬੀਮਾਰ ਅਤੇ ਜ਼ਖਮੀ ਕੁੱਤੇ ਦੇਖੇ, ਜਿਨ੍ਹਾ ਦੀ ਦੇਖ ਭਾਲ ਕੀਤੀ ਜਾ ਰਹੀ ਸੀ ਫਿਰ ਤਿੰਨ ਸਾਲਾਂ ਬਾਅਦ ਜਦੋਂ ਮੈਂ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ, ਅਸੀਂ ਫੈਸਲਾ ਕੀਤਾ ਕਿ ਅਸੀਂ ਮੰਦਰ ਵਿਚ ਇਕ ਸਧਾਰਣ ਵਿਆਹ ਕਰਾਂਗੇ ਅਤੇ ਸ਼ੈਲਟਰ ਹੋਮ ਵਿਚ ਕੁੱਤਿਆਂ ਅਤੇ ਸਟ੍ਰੀਟ ਕੁੱਤਿਆਂ ਨੂੰ ਇਕ ਵਿਸ਼ੇਸ਼ ਖਾਣਾ ਖੁਆਵਾਂਗੇ’। ਸੰਸਥਾ ਦੇ ਸੰਚਾਲਕ ਪੂਰਬੀ ਪਾਤਰ ਦੀ ਮਦਦ ਨਾਲ, ਜੋੜੇ ਨੇ ਡੌਗ ਸੈਲਟਰ ਹੋਮ ਲਈ ਭੋਜਨ ਅਤੇ ਦਵਾਈਆਂ ਖਰੀਦੀਆਂ। ਉਸਨੇ ਆਪਣੇ ਵਿਆਹ ਤੇ ਇਹ ਨੇਕ ਕੰਮ ਅਤੇ ਪਹਿਲ ਕੀਤੀ ਅਤੇ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੀ ਤਰਾਂ ਅੱਗੇ ਵਧਣ ਅਤੇ ਜਾਨਵਰਾਂ ਦੀ ਸਹਾਇਤਾ ਕਰਨਾ ਸਿਖਾਇਆ।

0 Comments
0

You may also like