ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣਕੇ ਪੂਰੀ ਤਰ੍ਹਾਂ ਟੁੱਟ ਗਈ ਸ਼ਹਿਨਾਜ਼ ਗਿੱਲ, ‘ਸਿਡਨਾਜ਼’ ਦੀ ਜੋੜੀ ਰਹਿ ਗਈ ਅਧੂਰੀ

written by Rupinder Kaler | September 02, 2021

ਸਿਧਾਰਥ ਸ਼ੁਕਲਾ (siddharth shukla) ਦਾ ਦਿਹਾਂਤ ਹੋ ਗਿਆ ਹੈ । ਮੁੰਬਈ ਦੇ ਕੂਪਰ ਹਸਪਤਾਲ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ । 40 ਸਾਲ ਦੇ ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ।ਸਿਧਾਰਥ (siddharth shukla) ਤੇ ਸ਼ਹਿਨਾਜ਼ (shehnaaz gill)ਦੀ ਦੋਸਤੀ ਕਾਫੀ ਪਸੰਦ ਕੀਤੀ ਜਾਂਦੀ ਸੀ । ਦੋਵੇਂ ਇੱਕ ਦੂਜੇ ਨੂੰ Bigg boss  ਦੇ ਸੀਜਨ 13 ਵਿੱਚ ਮਿਲੇ ਸਨ । ਇਸ ਤੋਂ ਬਾਅਦ ਦੋਹਾਂ ਦੀ ਦੋਸਤੀ ਕਾਫੀ ਗਹਿਰੀ ਹੋ ਗਈ ਸੀ । ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ ।

Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਨਾਲ ਟੀਵੀ ਜਗਤ ‘ਚ ਸੋਗ ਦੀ ਲਹਿਰ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਕਰੀਅਰ

Pic Courtesy: Instagram

ਇਸੇ ਕਰਕੇ ਸਿਧਾਰਥ ਬਿੱਗ ਬੌਸ (Bigg boss ) ਦਾ ਸਭ ਤੋਂ ਚਰਚਿਤ ਨਾਂਅ ਸੀ । ਸ਼ੋਅ ਵਿੱਚ ਸ਼ਹਿਨਾਜ਼ (shehnaaz gill) ਹਮੇਸ਼ਾ ਸਿਧਾਰਥ (siddharth shukla)  ਦੇ ਨਾਲ ਹੀ ਨਜ਼ਰ ਆਉਂਦੀ ਸੀ । ਇਹ ਜੋੜੀ ਇੱਕ ਦੂਜੇ ਦਾ ਖਿਆਲ ਰੱਖਦੀ ਸੀ । ਦੋਹਾਂ ਦੀ ਜੋੜੀ ਦਰਸ਼ਕਾਂ ਨੂੰ ਵੀ ਕਾਫੀ ਪਸੰਦ ਸੀ । ਦਰਸ਼ਕਾਂ ਨੇ ਦੋਹਾਂ ਨੂੰ ਸਿਡਨਾਜ਼ ਦਾ ਨਾਂਅ ਦਿੱਤਾ ਸੀ । ਸ਼ੋਅ ਵਿੱਚੋਂ ਨਿਕਲਣ ਤੋਂ ਬਾਅਦ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ (shehnaaz gill) ਨੇ ਕਈ ਮਿਊਜ਼ਿਕ ਵੀਡੀਓ ਵਿੱਚ ਕੰਮ ਕੀਤਾ ਸੀ ।

 

View this post on Instagram

 

A post shared by Shehnaaz Gill (@shehnaazgill)

ਹਾਲ ਹੀ ਇਸ ਜੋੜੀ ਨੇ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਧਾ ਸੀ, ਜਿਸ ਦੀ ਤਸਵੀਰ ਉਸ ਦੇ ਪ੍ਰਸ਼ੰਸਕਾਂ ਨੇ ਵਾਇਰਲ ਕਰ ਦਿੱਤੀ ਸੀ । ਦੋਹਾਂ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਸਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਹਾਲਾਂਕਿ ਦੋਹਾਂ ਨੇ ਕਦੇ ਵੀ ਖੁੱਲ ਕੇ ਨਹੀਂ ਸੀ ਕਿਹਾ ਕਿ ਉਹ ਰਿਲੇਸ਼ਨਸ਼ਿਪ ਵਿੱਚ ਹਨ ।

 

View this post on Instagram

 

A post shared by Sidharth Shukla (@realsidharthshukla)

You may also like