Advertisment

ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਸਾਬਕਾ ਫੌਜੀ ਬਣਾ ਰਿਹਾ ਹੈ ਪੱਖੇ

author-image
By Rupinder Kaler
New Update
ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਸਾਬਕਾ ਫੌਜੀ ਬਣਾ ਰਿਹਾ ਹੈ ਪੱਖੇ
Advertisment
ਕਿਸਾਨ ਅੰਦੋਲਨ ਵਿੱਚ ਹਰ ਬੰਦਾ ਕਿਸੇ ਨਾਲ ਕਿਸੇ ਤਰੀਕੇ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਸਾਬਕਾ ਫੌਜੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸਾਬਕਾ ਫੌਜੀ ਕਿਸਾਨਾਂ ਦੀ ਵੱਖਰੇ ਢੰਗ ਨਲ ਮਦਦ ਕਰ ਰਿਹਾ ਹੈ । publive-image Image from ANI ਹੋਰ ਪੜ੍ਹੋ :
Advertisment
ਗੁਰੂ ਰੰਧਾਵਾ ਅਤੇ ਨੇਹਾ ਕੱਕੜ ਲੈ ਕੇ ਆ ਰਹੇ ਹਨ ਨਵਾਂ ਗਾਣਾ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ publive-image Image from ANI ਸਾਬਕਾ ਹੌਲਦਾਰ ਹਰਜੀਤ ਸਿੰਘ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਪੱਖੇ ਤਿਆਰ ਕਰ ਰਿਹਾ ਹੈ, ਤਾਂ ਜੋ ਧਰਨੇ ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ । ਇਹ ਸਾਬਕਾ ਫੌਜੀ ਅੰਮ੍ਰਿਤਸਰ ਵਿੱਚ ਪੱਖੇ ਬਣਾ ਕੇ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਭੇਜ ਰਿਹਾ ਹੈ । publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਜੀਤ ਸਿੰਘ ਆਸਾਮ ਬਾਰਡਰ ਸਮੇਤ ਕਈ ਬਾਰਡਰਾਂ ’ਤੇ ਡਿਊਟੀ ਕਰ ਚੁੱਕੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨ ਧਰਨੇ ਤੇ ਬੈਠੇ ਹਨ, ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਦੀ ਆ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment