ਬਾਦਸ਼ਾਹ ਦੇ ਗਾਣਿਆਂ ’ਤੇ ਨਿਊਜ਼ੀਲੈਂਡ ਦੀ ਪੁਲਿਸ ਨੇ ਪਾਇਆ ਖੂਬ ਭੰਗੜਾ, ਵੀਡੀਓ ਵਾਇਰਲ
ਗਾਇਕ ਬਾਦਸ਼ਾਹ ਦੇ ਗਾਣਿਆਂ ਦਾ ਕਰੇਜ਼ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ । ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਿਊਜ਼ੀਲੈਂਡ ਦੀ ਪੁਲਿਸ ਦਿਵਾਲੀ ਦੇ ਖ਼ਾਸ ਮੌਕੇ ਤੇ ਬਾਦਸ਼ਾਹ ਦੇ ਗਾਣੇ ਤੇ ਥਿਰਕਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਫ਼ਿਲਮ ਫੇਅਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।
ਹੋਰ ਪੜ੍ਹੋ :
ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ । ਇਸ ਵੀਡੀਓ ਵਿੱਚ ਨਿਊਜ਼ੀਲੈਂਡ ਪੁਲਿਸ ਦੇ ਮੁਲਾਜ਼ਮ ਪਹਿਲਾਂ ‘ਕਰ ਗਈ ਚੁੱਲ’ ਗਾਣੇ ਤੇ ਡਾਂਸ ਕਰਦੀ ਹੈ ਤੇ ਫਿਰ ਕਾਲਾ ਚਸ਼ਮਾ ਤੇ ਥਿਰਕਦੇ ਨਜ਼ਰ ਆਉਂਦੇ ਹਨ । ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮਾਂ ਦੇ ਡਾਂਸ ਸਟੈੱਪ ਦੇਖਣ ਵਾਲੇ ਹਨ । ਉਹਨਾਂ ਦਾ ਇਹ ਸਟਾਈਲ ਦੇਖਣ ਵਾਲਾ ਹੈ । ਇਸ ਵੀਡੀਓ ਨੂੰ ਦੇਖ ਕੇ ਬਾਦਸ਼ਾਹ ਦੇ ਪ੍ਰਸ਼ੰਸਕ ਤਾਰੀਫ ਕਰਦੇ ਹੋੲੋ ਨਹੀਂ ਥੱਕ ਰਹੇ ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫ਼ਿਲਮ ਫੇਅਰ ਨੇ ਲਿਖਿਆ ਹੈ ‘ਬਾਲੀਵੁੱਡ ਦਾ ਪਿਆਰ ਹਰ ਸਰਹੱਦ ਤੋਂ ਪਾਰ ਹੈ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਨਿਊਜ਼ੀਲੈਂਡ ਦੀ ਪੁਲਿਸ ਨੇ ਕਿਸੇ ਗਾਣੇ ਤੇ ਡਾਂਸ ਕੀਤਾ ਹੋਵੇ । ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਗਾਣਿਆਂ ਤੇ ਡਾਂਸ ਕੀਤਾ ਗਿਆ ਹੈ ।
View this post on Instagram