ਜੇ ਤੁਹਾਨੂੰ 'ਹਾਈ ਐੰਡ' ਪਸੰਦ ਆਇਆ ਤਾਂ ਹੁਣ 'ਬਿਗ ਸੀਨ' ਲਈ ਹੋ ਜਾਓ ਤਿਆਰ

Written by  Gourav Kochhar   |  March 09th 2018 07:03 AM  |  Updated: March 09th 2018 07:03 AM

ਜੇ ਤੁਹਾਨੂੰ 'ਹਾਈ ਐੰਡ' ਪਸੰਦ ਆਇਆ ਤਾਂ ਹੁਣ 'ਬਿਗ ਸੀਨ' ਲਈ ਹੋ ਜਾਓ ਤਿਆਰ

Diljit dosanjh is ready with his upcoming track - Big Scene: ਦਿਲਜੀਤ ਦੁਸਾਂਝ ਉਹ ਵਿਅਕਤੀ ਹੈ ਜਿਸਦਾ ਨਾਮ ਸੁਨ ਕੇ ਹੀ ਦਿਲ ਖੁਸ਼ ਹੋ ਜਾਂਦਾ ਹੈ | ਉਨ੍ਹਾਂ ਦੀ ਹਾਲ ਹੀ ਚ ਜਾਰੀ ਹੋਈ ਐਲਬਮ ਕੌਨ.ਫੀ.ਡੈਨ.ਸ਼ਿਅਲ ਲਈ ਲੋਕਾਂ ਨੇ ਲੰਬੇ ਸਮੇਂ ਲਈ ਇੰਤਜ਼ਾਰ ਕੀਤਾ | ਦਿਲਜੀਤ ਦੋਸਾਂਝ ਦਾ ਹਰ ਪ੍ਰਸ਼ੰਸਕ ਇੰਨਾ ਉਤਸੁਕ ਸੀ ਕਿ ਜਿਵੇਂ ਗਈ ਐਲਬਮ ਜਾਰੀ ਕੀਤੀ ਗਈ, ਪਹਿਲੇ ਹੀ ਟਰੈਕ "ਹਾਈ ਐਂਡ" ਸਾਰੇ ਚਾਰਟਾਂ ਤੇ ਸਿੱਧਾ ਨੰਬਰ ਇਕ ਤੇ ਪਹੁੰਚ ਗਿਆ| ਗਾਣੇ ਨੇ ਯੂ-ਟਿਊਬ ਹੀ ਨੀਂ, ਕਈ ਅੰਤਰਰਾਸ਼ਟਰੀ ਚਾਰਟਾਂ ਤੇ ਟਰੇਂਡ ਕੀਤਾ | ਜੇਕਰ ਇਹ ਤੁਹਾਡੇ ਦਿਲਾਂ ਦੀ ਧੜਕਣ ਨੂੰ ਤੇਜ਼ ਕਰਨ ਲਈ ਕਾਫ਼ੀ ਸੀ, ਤਾਂ ਹੁਣ ਇਕ ਹੋਰ ਧਮਾਕੇ ਲਈ ਤਿਆਰ ਹੋ ਜਾਓ |

ਕੱਲ੍ਹ ਦਿਲਜੀਤ Diljit Dosanjh ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਐਲਬਮ ਦਾ ਦੂਜਾ ਮਿਊਜ਼ਿਕ ਵੀਡੀਓ ਛੇਤੀ ਹੀ ਰਿਲੀਜ਼ ਹੋਵੇਗਾ | 'ਬਿਗ ਸੀਨ' ਨਾਮ ਦੇ ਟਰੈਕ ਦਾ ਮਿਊਜ਼ਿਕ ਵੀਡੀਓ ਜ਼ਾਹਰ ਤੌਰ ਤੇ ਛੇਤੀ ਹੀ ਰਿਲੀਜ਼ ਹੋ ਜਾਵੇਗਾ | ਉਥੇ ਹੀ ਦਿਲਜੀਤ ਨੇ ਇਹ ਨਹੀਂ ਕਿਹਾ ਕਿ ਗਾਣਾ ਛੇਤੀ ਰਿਲੀਜ਼ ਹੋ ਰਿਹਾ ਹੈ, ਉਨ੍ਹਾਂਨੇ ਬਸ ਗਾਣੇ ਦੇ ਕੁਝ ਬੋਲ ਸਾਂਝਾ ਕੀਤੇ:

ਦਸ ਦੇਈਏ ਕਿ ਐਲਬਮ ਵਿੱਚ ਕੁਲ 9 ਗਾਣੇ ਹਨ ਜਿਨ੍ਹਾਂ ਵਿੱਚੋਂ ਹਾਲੇ ਸਿਰਫ "ਹਾਈ ਐਂਡ" ਦਾ ਮੁਸਿਕ ਵੀਡੀਓ ਰਿਲੀਜ਼ ਹੋਇਆ ਹੈ | ਇਸ ਤੋਂ ਪਹਿਲਾਂ ਦਿਲਜੀਤ ਨੇ ਇਹ ਵੀ ਦਸਿਆ ਕਿ ਸਾਰੇ ਗਾਣਿਆਂ ਵਿਚੋਂ ਫਿਊਚਰ ਉਨ੍ਹਾਂ ਦਾ ਪਸੰਦੀਦਾ ਗੀਤ ਹੈ | ਗਾਣੇ ਦੇ ਬੋਲ ਹਨ, " ਮੁੰਡਾ ਤੇਰੇ ਨਾਲ ਫਿਊਚਰ ਪਲੈਨ ਕਰਦਾ" | ਇਸ ਗਾਣੇ ਦੇ ਬੋਲ ਬਹੁਤ ਦਿਲਚਸਪ ਹਨ, ਅਸੀਂ ਵਿਡੀਓ ਦੇ ਛੇਤੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਾਂ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network