
ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਸੀ। ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਹੁਣ 1000 ਮਰਦਾਂ 'ਤੇ 1020 ਔਰਤਾਂ ਹਨ, ਜੋ ਕਿ ਭਾਰਤ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵੱਧਣ ਦਾ ਇਸ਼ਾਰਾ ਕਰਦਾ ਹੈ। ਕੋਈ ਵੀ ਜਵਾਨ ਨਹੀਂ ਹੋ ਰਿਹਾ ਹੈ ਤੇ ਇਸ ਨਾਲ ਅਬਦੀ ਵਿਸਫੋਟ ਦਾ ਖ਼ਤਰਾ ਵੀ ਘੱਟ ਗਿਆ ਹੈ। ਇਹ ਤਿੰਨੋਂ ਰੈਡੀਕਲ (NFHS) ਦੇ ਪੰਜਵੇਂ ਗੇੜ ਦੇ ਸਰਵੇ ਦਾ ਮੁੱਖ ਹਿੱਸਾ ਹਨ।

ਨੈਸ਼ਨਲ ਫੈਮਿਲੀ ਐਂਡ ਹੈਲਥ ਸਰਵੇ (National Family and Health Survey) ਨੇ ਆਪਣੀ ਸੰਖੇਪ ਖੋਜਾਂ 'ਚ ਇਸ ਦਾ ਖੁਲਾਸਾ ਕੀਤਾ ਹੈ। ਇਸ ਸਰਵੇ ਦੇ ਮੁਤਾਬਕ ਦੇਸ਼ ਵਿੱਚ ਆਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਵਧੀ ਹੈ। ਇਸ ਤੋਂ ਪਹਿਲਾਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੁੰਦੀ ਸੀ।

ਬੇਹਤਰ ਹੋਇਆ ਲਿੰਗ ਅਨੁਪਾਤ
NFHS ਦੀ ਰਿਪੋਰਟ ਦੇ ਮੁਤਾਬਕ ਸ਼ਹਿਰਾਂ ਤੇ ਪਿੰਡਾਂ ਵਿੱਚ ਮਰਦਾਂ ਤੇ ਔਰਤਾਂ ਵਿਚਾਲੇ ਲਿੰਗ ਅਨੁਪਾਤ ਬੇਹਤਰ ਹੋਇਆ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਜਣੇਪੇ ਦੀ ਦਰ ਵੀ ਘੱਟ ਗਈ ਹੈ। ਹੁਣ ਲੋਕ ਵੱਧ ਬੱਚੇ ਪੈਦਾ ਕਰਨ ਨੂੰ ਤਰਜ਼ੀਹ ਨਹੀਂ ਦਿੰਦੇ, ਸਗੋਂ ਆਪਣੇ ਬੱਚਿਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਪਾਲਣ ਪੋਸ਼ਣ ਨੂੰ ਵੱਧ ਤਰਜ਼ੀਹ ਦਿੰਦੇ ਹਨ। ਰਿਪੋਰਟ ਦੇ ਮੁਤਾਬਕ ਜ਼ਿਆਦਾਤਰ ਔਰਤਾਂ ਦੇ ਮਹਿਜ਼ 2 ਬੱਚੇ ਹੀ ਹਨ।
ਭਰੂਣ ਹੱਤਿਆ ਰੁਕਣ ਮਗਰੋਂ ਆਇਆ ਬਦਲਾਅ
ਇਸ ਤੋਂ ਪਹਿਲਾਂ ਦੇਸ਼ ਦੇ ਕਈ ਸੂਬਿਆਂ ਵਿੱਚ ਭਰੂਣ ਹੱਤਿਆ ਦੇ ਚਲਦੇ ਮਰਦਾਂ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਸੀ। ਸਰਕਾਰ ਵੱਲੋਂ ਦੇਸ਼ ਭਰ 'ਚ ਭਰੂਣ ਹੱਤਿਆ ਰੋਕਣ ਲਈ ਕਈ ਉਪਰਾਲੇ ਕੀਤੇ ਗਏ। ਹਸਪਤਾਲਾਂ ਵਿੱਚ ਜਣੇਪੇ ਤੋਂ ਪਹਿਲਾਂ ਅਜਨਮੇ ਬੱਚੇ ਦੇ ਲਿੰਗ ਜਾਂਚ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਤੇ ਸਕੂਲਾਂ ਕਾਲਜਾਂ ਵੱਲੋਂ ਵੀ ਭਰੂਣ ਹੱਤਿਆ ਨੂੰ ਰੋਕਣ, ਔਰਤਾਂ ਦੀ ਸਿੱਖਿਆ ਤੇ ਅਧਿਕਾਰਾਂ ਲਈ ਕਈ ਤਰ੍ਹਾਂ ਦੇ ਜਾਗਰੂਕਤਾਂ ਪ੍ਰੋਗਰਾਮ ਚਲਾਏ ਗਏ।
ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਖ਼ਾਸ ਇੱਕ ਸੁਰੀਲੀ ਸ਼ਾਮ,ਪੰਜਾਬ ਦੀ ਕੋਇਲ ਦੇ ਨਾਮ
ਆਤਮ ਨਿਰਭਰ ਬਣੀਆਂ ਔਰਤਾਂ
ਨੈਸ਼ਨਲ ਫੈਮਿਲੀ ਐਂਡ ਹੈਲਥ ਸਰਵੇ ਦੀ ਸਭ ਤੋਂ ਚੰਗੀ ਗੱਲ ਇਹ ਰਹੀ ਕਿ, ਇਸ ਦੌਰਾਨ ਔਰਤਾਂ ਦੇ ਆਤਮ ਨਿਰਭਰ ਹੋਣ ਦੀ ਗੱਲ ਸਾਹਮਣੇ ਆਈ ਹੈ। ਭਾਰਤ ਵਿੱਚ ਮਹਿਜ਼ ਔਰਤਾਂ ਦੀ ਗਿਣਤੀ ਹੀ ਨਹੀਂ ਵਧੀ ਸਗੋਂ ਔਰਤਾਂ ਆਤਮ ਨਿਰਭਰ ਵੀ ਬਣੀਆਂ ਹਨ। ਮੌਜੂਦਾ ਸਮੇਂ ਦੇ ਵਿੱਚ ਔਰਤਾਂ ਮਹਿਜ਼ ਆਪਣੇ ਅਧਿਕਾਰਾਂ ਲਈ ਹੀ ਨਹੀਂ ਸਗੋਂ ਆਰਥਿਕ ਪੱਖੋਂ ਵੀ ਆਤਮ ਨਿਰਭਰ ਬਣਨ ਉੱਤੇ ਜ਼ੋਰ ਦੇ ਰਹੀਆਂ ਹਨ।

ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ ਏਕਲ ਬੈਂਕ ਖਾਤਾ ਧਾਰਕਾਂ ਵਜੋਂ ਔਰਤਾਂ ਦੀ ਗਿਣਤੀ ਵਿੱਚ 25% ਇਜ਼ਾਫਾ ਹੋਇਆ ਹੈ। ਜਿਆਦਾਤਰ ਔਰਤਾਂ ਆਪਣਾ ਬੈਂਕ ਖਾਤਾ ਖ਼ੁਦ ਆਪਰੇਟ ਕਰਦੀਆਂ ਹਨ। ਇਸ ਤੋਂ ਇਲਾਵਾ 43% ਤੋਂ ਵੱਧ ਔਰਤਾਂ ਕੋਲ ਪ੍ਰਾਪਟੀ ਤੇ ਜ਼ਮੀਨ ਦੇ ਮਾਲਿਕਾਨਾ ਹੱਕ ਹਨ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ
(NFHS) ਦਾ ਇਹ ਸਰਵੇ ਨਾਂ ਮਹਿਜ਼ ਮਜਬੂਤ ਭਾਰਤ ਦੀ ਨੀਂਹ ਨੂੰ ਦਰਸਾਉਂਦਾ ਹੈ ਸਗੋਂ ਦੇਸ਼ ਵਿੱਚ ਮਹਿਲਾ ਸਸ਼ਕਤੀਕਰਨ ( Women Empowerment) ਤੇ ਔਰਤਾਂ ਦੀ ਆਤਮ ਨਿਰਭਰਤਾਂ ਨੂੰ ਵੀ ਦਰਸਾਉਂਦਾ ਹੈ।