'ਨੀ ਮੈਂ ਸੱਸ ਕੁੱਟਣੀ' ਗੀਤ ਤੇ ਬੋਲੀਆਂ 'ਚ ਬਹੁਤ ਸੁਣਿਆ ਹੁਣ ਦੇਖਣ ਨੂੰ ਮਿਲੇਗੀ ਫ਼ਿਲਮ, ਅਗਲੇ ਸਾਲ ਹੋਵੇਗੀ ਰਿਲੀਜ਼

Written by  Aaseen Khan   |  April 18th 2019 01:02 PM  |  Updated: April 18th 2019 01:02 PM

'ਨੀ ਮੈਂ ਸੱਸ ਕੁੱਟਣੀ' ਗੀਤ ਤੇ ਬੋਲੀਆਂ 'ਚ ਬਹੁਤ ਸੁਣਿਆ ਹੁਣ ਦੇਖਣ ਨੂੰ ਮਿਲੇਗੀ ਫ਼ਿਲਮ, ਅਗਲੇ ਸਾਲ ਹੋਵੇਗੀ ਰਿਲੀਜ਼

'ਨੀ ਮੈਂ ਸੱਸ ਕੁੱਟਣੀ' ਗੀਤ ਤੇ ਬੋਲੀਆਂ 'ਚ ਬਹੁਤ ਸੁਣਿਆ ਹੁਣ ਦੇਖਣ ਨੂੰ ਮਿਲੇਗੀ ਫ਼ਿਲਮ, ਅਗਲੇ ਸਾਲ ਹੋਵੇਗੀ ਰਿਲੀਜ਼ : ਪੰਜਾਬੀ ਫ਼ਿਲਮ ਇੰਡਸਟਰੀ 'ਚ ਹਰ ਹਫ਼ਤੇ ਹੀ ਨਵੀਆਂ ਨਵੀਆਂ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਆਉਣ ਵਾਲੀਆਂ ਫ਼ਿਲਮਾਂ ਦੇ ਵੀ ਐਲਾਨ ਹੋ ਰਹੇ ਹਨ। ਅਜਿਹੀ ਇੱਕ ਹੋਰ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਨੀ ਮੈਂ ਸੱਸ ਕੁੱਟਣੀ'। ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਵੱਲੋਂ ਕੀਤਾ ਜਾਣਾ ਹੈ ਜਿਹੜੇ ਇਸ ਤੋਂ ਪਹਿਲਾਂ 'ਦਾਰਾ' ਫ਼ਿਲਮ ਨੂੰ ਡਾਇਰੈਕਟ ਕਰ ਚੁੱਕੇ ਹਨ। ਜਿਹੜੀ ਕਿ ਇੱਕ ਫ਼ੈਮਲੀ ਡਰਾਮਾ ਫ਼ਿਲਮ ਸੀ।

ਇਹ ਫ਼ਿਲਮ ਵੀ ਕਾਮੇਡੀ ਦੇ ਨਾਲ ਨਾਲ ਫ਼ੈਮਲੀ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ 'ਚ ਨੂੰਹ ਤੇ ਸੱਸ 'ਚ ਹੁੰਦੀਆਂ ਨੋਕਾਂ ਝੋਕਾਂ ਨੂੰ ਦਰਸਾਇਆ ਜਾਵੇਗਾ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ। ਇਹ ਫ਼ਿਲਮ 2020 'ਚ ਗਰਮੀਆਂ ਦੇ ਮੌਸਮ 'ਚ ਹੀ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦੀ ਸਟਾਰ ਕਾਸਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ :ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ, ਜਾਣੋ ਫ਼ਿਲਮ ਦੀਆਂ ਇਹ ਖ਼ਾਸ ਗੱਲਾਂ

ਬਨਵੈਤ ਫ਼ਿਲਮਜ਼ ਦੇ ਬੈਨਰ ਹੇਠ ਫ਼ਿਲਮ ਰਿਲੀਜ਼ ਕੀਤੀ ਜਾਵੇਗੀ। ਮੋਹਿਤ ਬਨਵੈਤ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਨੀ ਮੈਂ ਸੱਸ ਕੁੱਟਣੀ' 'ਤੇ ਗੀਤ ਅਤੇ ਬੋਲੀਆਂ ਤਾਂ ਬਹੁਤ ਸੁਣਨ ਨੂੰ ਮਿਲੀਆਂ ਹਨ, ਦੇਖਣਾ ਹੋਵੇਗਾ ਫ਼ਿਲਮ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network