ਮਨਮੀਤ ਗਰੇਵਾਲ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਝੰਜੋੜੀ ਗਈ ਇਹ ਅਦਾਕਾਰਾ, ਇੰਡਸਟਰੀ ਨੂੰ ਕੀਤੀ ਇਹ ਖ਼ਾਸ ਅਪੀਲ

Written by  Shaminder   |  May 19th 2020 05:32 PM  |  Updated: May 19th 2020 05:32 PM

ਮਨਮੀਤ ਗਰੇਵਾਲ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਝੰਜੋੜੀ ਗਈ ਇਹ ਅਦਾਕਾਰਾ, ਇੰਡਸਟਰੀ ਨੂੰ ਕੀਤੀ ਇਹ ਖ਼ਾਸ ਅਪੀਲ

ਮਨਮੀਤ ਗਰੇਵਾਲ ਜਿਨ੍ਹਾਂ ਨੇ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਬਾਅਦ ਪੈਦਾ ਹੋਏ ਵਿੱਤ ਸੰਕਟ ਤੋਂ ਬਾਅਦ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ । ਉਨ੍ਹਾਂ ਦੇ ਹੱਕ ‘ਚ ਕਈ ਹਸਤੀਆਂ ਅੱਗੇ ਆਈਆਂ ਹਨ । ਅਦਾਕਾਰਾ ਨੀਆ ਸ਼ਰਮਾ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਮਨਮੀਤ ਵੱਲੋਂ ਆਰਥਿਕ ਹਾਲਾਤਾਂ ਦੇ ਚੱਲਦਿਆਂ ਚੁੱਕੇ ਗਏ ਇਸ ਕਦਮ ‘ਤੇ ਨਿਰਾਸ਼ਾ ਜਤਾਈ ਹੈ ।

https://www.instagram.com/p/CATX7boFu33/

ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਬੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇਹ ਨਹੀਂ ਕਿ ਮੈਂ ਉਸ ਨੂੰ ਜਾਣਦੀ ਸੀ, ਪਰ ਉਸ ਵੱਲੋਂ ਆਰਥਿਕ ਹਲਾਤਾਂ ਕਰਕੇ ਖੁਦਕੁਸ਼ੀ ਕਰਨ ਦੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ ।

https://www.instagram.com/p/BcXpvMiFPZ4/

ਮੈਂ ਆਪਣੇ ਬਹੁਤ ਸਾਰੇ ਦੋਸਤਾਂ ਜੋ ਕਿ ਅਦਾਕਾਰ ਹਨ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਪਿਛਲੇ ਸਾਲ ਜਾਂ ਇਸ ਸਾਲ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ । ਇਸ ਸਾਲ ਕੰਮ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ ।

https://www.instagram.com/p/BbRjBhFFhyt/

ਜਿਸ ਕਾਰਨ ਹਰ ਕੋਈ ਕਿਤੇ ਨਾ ਕਿਤੇ ਹੌਸਲਾ ਛੱਡ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਸਾਥੀ ਅਦਾਕਾਰਾਂ ਅਤੇ ਦੋਸਤਾਂ ਲਈ ਨਿਮਰਤਾ ਪੂਰਨ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਦੇ ਬਕਾਏ ਦੀ ਰਾਸ਼ੀ ਖ਼ਾਸ ਤੌਰ ‘ਤੇ ਉਦੋਂ ਦਿੱਤੀ ਜਾਵੇ ਜਦੋਂ ਉਨ੍ਹਾਂ ਨੂੰ ਇਸ ਦੀ ਸਖਤ ਲੋੜ ਹੁੰਦੀ ਹੈ” ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network