Advertisment

ਫਾਇਰ ਪਾਨ ਖਾਂਦੇ ਹੀ ਇਸ ਅਦਾਕਾਰਾ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

author-image
By Rupinder Kaler
New Update
ਫਾਇਰ ਪਾਨ ਖਾਂਦੇ ਹੀ ਇਸ ਅਦਾਕਾਰਾ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ
Advertisment
ਛੋਟੇ ਪਰਦੇ ਦੀ ਸਟਾਰ ਨਿਯਾ ਸ਼ਰਮਾ ਜਿੰਨੀ ਟੀਵੀ ਤੇ ਮਸ਼ਹੂਰ ਹੈ ਓਨੀਂ ਹੀ ਸ਼ੋਸਲ ਮੀਡੀਆ ਤੇ ਐਕਟਿਵ ਹੈ । ਨਿਯਾ ਸ਼ਰਮਾ ਆਪਣੀ ਛੋਟੀ ਤੋਂ ਛੋਟੀ ਗੱਲ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕਰਦੀ ਹੈ । ਇਸ ਤੋਂ ਇਲਾਵਾ ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕਰਦੀ ਹੈ, ਜਿਹੜੀਆਂ ਕਿ ਬਹੁਤ ਹੀ ਵਾਇਰਲ ਹੁੰਦੀਆਂ ਹਨ । ਇਸੇ ਤਰ੍ਹਾਂ ਦੀ ਇੱਕ ਵੀਡੀਓ ਨੇ ਸ਼ੋਸ਼ਲ ਮੀਡੀਆ ਧਮਾਲ ਮਚਾ ਦਿੱਤਾ ਹੈ । https://www.instagram.com/p/Bzsakufl-5c/ ਇਸ ਵੀਡੀਓ ਨੂੰ ਪਿਛਲੇ 24 ਘੰਟਿਆਂ ਵਿੱਚ 6  ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਦਰਅਸਲ ਇਸ ਵੀਡੀਓ ਵਿੱਚ ਨਿਯਾ ਫਾਇਰ ਪਾਨ ਯਾਨੀ ਸੜਦਾ ਹੋਇਆ ਪਾਨ ਖਾਂਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਨਿਯਾ ਪਾਨ ਖਾਣ ਤੋਂ ਪਹਿਲਾ ਥੋੜਾ ਡਰਦੀ ਹੋਈ ਦਿਖਾਈ ਦੇ ਰਹੀ ਹੈ । ਪਰ ਲੋਕਾਂ ਦੇ ਕਹਿਣ ਤੇ ਉਹ ਸੜਦਾ ਹੋਇਆ ਪਾਨ ਖਾ ਲੈਂਦੀ ਹੈ । https://www.instagram.com/p/BzQW0OrFVtw/ ਪਾਨ ਖਾਂਦੇ ਹੋਏ ਉਹ ਚੀਕਾਂ ਮਾਰਨ ਲੱਗ ਜਾਂਦੀ ਹੈ । ਪਰ ਦੂਜੇ ਪਾਸੇ ਲੋਕਾਂ ਨੂੰ ਨਿਯਾ ਦਾ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਆਇਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਵੀਡੀਓ ਵਿੱਚ ਓਵਰ ਐਕਟਿੰਗ ਕਰ ਰਹੀ ਹੈ । https://www.instagram.com/p/BzvvPEhFiTj/ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਯਾ ਛੋਟੇ ਪਰਦੇ ਦੀ ਸਫ਼ਲ ਅਦਾਕਾਰਾ ਹੈ । ਨਿਯਾ ਸ਼ਰਮਾ ਨੇ ਹੁਣ ਤੱਕ ਕਈ ਟੀਵੀ ਸੀਰੀਅਲ ਤੇ ਰਿਆਲਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment