ਅਦਾਕਾਰਾ ਨੀਆ ਸ਼ਰਮਾ ਦੀ ਕਾਰ ਵਿੱਚੋਂ ਚੋਰੀ ਹੋਇਆ ਹੈਂਡ ਬੈਗ, ਪੁਲਿਸ ਤੋਂ ਮੰਗੀ ਮਦਦ

Written by  Rupinder Kaler   |  October 29th 2020 06:37 PM  |  Updated: October 29th 2020 06:37 PM

ਅਦਾਕਾਰਾ ਨੀਆ ਸ਼ਰਮਾ ਦੀ ਕਾਰ ਵਿੱਚੋਂ ਚੋਰੀ ਹੋਇਆ ਹੈਂਡ ਬੈਗ, ਪੁਲਿਸ ਤੋਂ ਮੰਗੀ ਮਦਦ

ਅਦਾਕਾਰਾ ਨੀਆ ਸ਼ਰਮਾ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ।ਟੀਵੀ ਅਦਾਕਾਰਾ ਨੀਆ ਸ਼ਰਮਾ ਦੀ ਕਾਰ ਵਿਚੋਂ ਉਸ ਦਾ ਹੈਂਡ ਬੈਗ ਚੋਰੀ ਕਰ ਲਿਆ ਗਿਆ ਹੈ । ਇਹ ਘਟਨਾ ਮੁੰਬਈ ਦੇ ਲੋਅਰ ਪਰਲ ਖੇਤਰ ਵਿੱਚ ਵਾਪਰੀ ਹੈ ।ਅਦਾਕਾਰਾ ਨੇ ਟਵੀਟ ਕਰਕੇ ਪੁਲਿਸ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨੀਆ ਪੁਲਿਸ ਦੇ ਤੁਰੰਤ ਕਾਰਵਾਈ ਤੋਂ ਖੁਸ਼ ਵੀ ਹੋਈ ਹੈ ।

nia-sharma

ਹੋਰ ਪੜ੍ਹੋ :-

ਨੀਆ ਸ਼ਰਮਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਕਿਸੇ ਨੇ ਲੋਅਰ ਪਰਲ ਦੇ ਕਮਾਂਡਰ ਬਾਪਤ ਮਾਰਗ ਉੱਤੇ ਉਸਦੀ ਕਾਰ ਵਿੱਚੋਂ ਇੱਕ ਹੈਂਡਬੈਂਗ ਚੋਰੀ ਕਰ ਲਿਆ ਹੈ। ਤੁਹਾਡੀ ਮਦਦ ਦੀ ਬਹੁਤ ਲੋੜ ਹੈ। ਨੀਆ ਦੇ ਟਵੀਟ 'ਤੇ ਮੁੰਬਈ ਪੁਲਿਸ ਦੇ ਟਵਿੱਟਰ ਹੈਂਡਲ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਆਪਣਾ ਨੰਬਰ ਮੈਸੇਜ਼ ਕਰ ਦੇਣ, ਜਲਦੀ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ।

nia-sharma

ਨੀਆ ਨੇ ਤੁਰੰਤ ਜਵਾਬ ਦੇਣ ਲਈ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਨੀਆ ਸ਼ਰਮਾ ਨੇ ਪਿਛਲੇ ਮਹੀਨੇ ਆਪਣਾ 30ਵਾਂ ਜਨਮਦਿਨ ਮਨਾਇਆ ਸੀ। ਨੀਆ ਸ਼ਰਮਾ ਦੇ ਜਨਮਦਿਨ ਦਾ ਜਸ਼ਨ ਖਬਰਾਂ ਵਿਚ ਰਿਹਾ ਸੀ ਜਿਸਦਾ ਕਾਰਨ ਉਸ ਦੇ ਜਨਮਦਿਨ ਦਾ ਕੇਕ ਸੀ। ਆਪਣੇ ਜਨਮਦਿਨ 'ਤੇ ਡਰਟੀ ਕੇਕ ਕੱਟ ਕੇ ਅਭਿਨੇਤਰੀ ਟਰੋਲਸ ਦੇ ਨਿਸ਼ਾਨੇ' ਤੇ ਆ ਗਈ ਸੀ।

nia-sharma

ਨਾਗਿਨ 4 ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਆਪਣਾ 30 ਵਾਂ ਜਨਮਦਿਨ ਮਨਾਉਂਦੀ ਦਿਖਾਈ ਦਿੱਤੀ। ਪਰ ਅਭਿਨੇਤਰੀ ਦੇ ਜਨਮਦਿਨ ਦੇ ਕੇਕ ਦੀ ਸ਼ਕਲ ਨੂੰ ਲੈ ਕੇ ਹੰਗਾਮਾ ਹੋਇਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network