ਲਾਈਫ ਪਾਟਨਰ ਦੇ ਨਾਲ ਘੋੜਸਵਾਰੀ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ ਪ੍ਰਿਯੰਕਾ ਚੋਪੜਾ, ਨਿੱਕ ਜੋਨਸ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Lajwinder kaur   |  March 02nd 2020 04:55 PM  |  Updated: March 02nd 2020 05:01 PM

ਲਾਈਫ ਪਾਟਨਰ ਦੇ ਨਾਲ ਘੋੜਸਵਾਰੀ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ ਪ੍ਰਿਯੰਕਾ ਚੋਪੜਾ, ਨਿੱਕ ਜੋਨਸ ਨੇ ਸ਼ੇਅਰ ਕੀਤੀਆਂ ਤਸਵੀਰਾਂ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੀ ਪ੍ਰਿਯੰਕਾ ਚੋਪੜਾ ਜੋ ਏਨੀਂ ਦਿਨੀਂ ਆਪਣੇ ਲਾਈਫ ਪਾਟਨਰ ਦੇ ਨਾਲ ਛੁੱਟੀਆਂ ਦਾ ਲੁਤਫ਼ ਉਠਾ ਰਹੇ ਨੇ । ਜੀ ਹਾਂ ਨਿੱਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਸੰਡੇ ਲਿਖ ਕੇ ਪੋਸਟ ਕੀਤੀਆਂ ਨੇ ।

ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਦੇ ਨਾਲ ਵੀਕੈਂਡ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ । ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਕਿੰਨੇ ਖੁਸ਼ ਨੇ ।

View this post on Instagram

 

Sunday. ❤️

A post shared by Nick Jonas (@nickjonas) on

ਹੋਰ ਵੇਖੋ:ਮਹੇਂਦਰ ਸਿੰਘ ਧੋਨੀ ਦੀ ਧੀ ਜ਼ੀਵਾ ਦਾ ਪੰਜਾਬੀ ਬੋਲਦਿਆਂ ਦਾ ਇਹ ਵੀਡੀਓ ਛਾਇਆ ਸ਼ੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਇਨ੍ਹਾਂ ਤਸਵੀਰਾਂ ‘ਚ ਦੋਵੇਂ ਘੋੜ ਸਵਾਰੀ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ । ਇਹ ਤਸਵੀਰਾਂ ਕੈਲੀਫੋਰਨੀਆ ਦੇ ਦੇ ਕਾਰਪਿਨਟੇਰਿਆ ਦੀਆਂ ਹਨ । ਨਿੱਕ ਵੱਲੋਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਤਾਂ ਉਸ ‘ਚ ਜੰਗਲ ਤੇ ਸਮੁੰਦਰ ਦਾ ਕਿਨਾਰਾ ਨਜ਼ਰ ਆ ਰਿਹਾ ਹੈ । ਪ੍ਰਿਯੰਕਾ ਤੇ ਨਿੱਕ ਕਾਓਬੁਆਏ ਲੁੱਕ ਚ ਨਜ਼ਰ ਆ ਰਹੇ ਨੇ ।

ਜੇ ਗੱਲ ਕਰੀਏ ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਤਾਂ ਉਹ ਅਖਰੀਲੇ ਵਾਰ ਬਾਲੀਵੁੱਡ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਫ਼ਰਹਾਨ ਅਖ਼ਤਰ ਤੇ ਜ਼ਾਇਰਾ ਵਸੀਮ ਵੀ ਅਹਿਮ ਭੂਮਿਕਾ ‘ਚ ਨਜ਼ਰ ਆਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network