Advertisment

ਪੰਜਾਬੀ ਗੀਤਾਂ ਦੇ ਮੁਰੀਦ ਹੋਏ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ, 'ਮੋਰਨੀ ਬਣਕੇ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ  

author-image
By Aaseen Khan
New Update
ਪੰਜਾਬੀ ਗੀਤਾਂ ਦੇ ਮੁਰੀਦ ਹੋਏ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ, 'ਮੋਰਨੀ ਬਣਕੇ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ  
Advertisment
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਦੁਨੀਆ ਦੀਆਂ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲੀਆਂ ਜੋੜੀਆਂ ਚੋਂ ਇੱਕ ਹੈ। ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀਆਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਨੱਚਦੇ ਟੱਪਦੇ ਦੀਆਂ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ ਨਿਕ ਜੋਨਸ ਜਿੰਨ੍ਹਾਂ ਨੂੰ ਲੱਗਦਾ ਹੈ ਪੰਜਾਬੀ ਗੀਤਾਂ ਨਾਲ ਕਾਫੀ ਲਗਾਓ ਹੋ ਗਿਆ ਹੈ। ਨਿਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਪੰਜਾਬੀ ਗੀਤ ਮੋਰਨੀ ਬਣਕੇ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਗਾਣਾ ਖੂਬ ਇੰਜੌਏ ਕਰ ਰਹੇ ਹਨ।
Advertisment
publive-image ਦੱਸ ਦਈਏ ਇਹ ਗੀਤ ਬਾਲੀਵੁੱਡ ਫ਼ਿਲਮ ਬਧਾਈ ਹੋ ਦਾ ਗੀਤ ਹੈ ਜਿਸ ਨੂੰ ਗੁਰੂ ਰੰਧਾਵਾ ਅਤੇ ਨੇਹਾ ਕੱਕੜ ਨੇ ਅਵਾਜ਼ ਦਿੱਤੀ ਹੈ। ਇਸ ਫ਼ਿਲਮ 'ਚ ਪੰਜਾਬੀ ਐੱਮ ਸੀ ਦੇ ਇਸ ਗੀਤ ਨੂੰ ਰੀਮੇਕ ਕੀਤਾ ਗਈ ਹੈ। ਗਾਣੇ ਦੇ ਦੋਨੋਂ ਹੀ ਵਰਜ਼ਨ ਦਰਸ਼ਕਾਂ ਵੱਲੋਂ ਖਾਸੇ ਪਸੰਦ ਕੀਤੇ ਜਾਂਦੇ ਹਨ। ਹੁਣ ਨਿਕ ਜੋਨਸ ਦੇ ਇਸ ਗਾਣੇ 'ਤੇ ਨੱਚਦੇ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਹੋਰ ਵੇਖੋ : ਰੂਹਾਂ 'ਚ ਸਮੋਇਆ ਸੱਚੀ ਪ੍ਰੀਤ ਦਾ ਗੀਤ ਲੈ ਕੇ ਆ ਚੁੱਕੇ ਨੇ ਹਰਭਜਨ ਸ਼ੇਰਾ, ਦੇਖੋ ਵੀਡੀਓ
ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੋਨੋਂ ਹੀ ਆਉਣ ਵਾਲੀ ਫ਼ਿਲਮ 'ਦ ਸਕਾਈ ਇਸ ਪਿੰਕ' ਨੂੰ ਲੈ ਕੇ ਪੱਭਾਂ ਭਰ ਹਨ। ਦੋਨੋਂ ਪਤੀ ਪਤਨੀ ਫ਼ਿਲਮ ਦਾ ਦੁਨੀਆ ਭਰ 'ਚ ਜ਼ੋਰਾਂ ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਇਸ ਫ਼ਿਲਮ ਰਾਹੀਂ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਵਾਪਸੀ ਕਰਨ ਵਾਲੇ ਹਨ। ਫ਼ਿਲਮ 'ਚ ਪ੍ਰਿਯੰਕਾ ਚੋਪੜਾ ਨਾਲ ਫਰਹਾਨ ਅਖਤਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment