ਇਸ ਗੱਲ ਨੂੰ ਲੈ ਕੇ ਕਾਜੋਲ ਆਪਣੀ ਮਾਂ ਤਨੁਜਾ ਤੋਂ ਸੀ ਸੜਦੀ …!

Written by  Rupinder Kaler   |  August 05th 2020 06:03 PM  |  Updated: August 05th 2020 06:03 PM

ਇਸ ਗੱਲ ਨੂੰ ਲੈ ਕੇ ਕਾਜੋਲ ਆਪਣੀ ਮਾਂ ਤਨੁਜਾ ਤੋਂ ਸੀ ਸੜਦੀ …!

ਕਾਜੋਲ ਬਾਲੀਵੁੱਡ ਦੇ ਹੀਰੋ ਵਿੱਚੋਂ ਸ਼ਾਹਰੁਖ ਖ਼ਾਨ ਤੇ ਅਜੇ ਦੇਵਗਨ ਨੂੰ ਪਸੰਦ ਕਰਦੀ ਹੈ, ਪਰ ਇਹਨਾਂ ਦੋਹਾਂ ਵਿੱਚੋਂ ਇੱਕ ਹੀਰੋ ਅਜਿਹਾ ਵੀ ਹੈ ਜਿਹੜਾ ਕਿ ਕਾਜੋਲ ਨੂੰ ਇਹਨਾਂ ਦੋਹਾਂ ਵਿੱਚੋਂ ਸਭ ਤੋਂ ਵੱਧ ਪਸੰਦ ਹੈ । ਇਹ ਹੀਰੋ ਉਸ ਦਾ ਹੀ ਨਹੀਂ ਕਾਜੋਲ ਦੀ ਮਾਂ ਦਾ ਵੀ ਫੇਵਰੇਟ ਹੈ । ਕਾਜੋਲ ਉਸ ਨੂੰ ਬਾਲੀਵੁੱਡ ਦਾ ਸਭ ਤੋਂ ਮਹਾਨ ਹੀਰੋ ਮੰਨਦੀ ਹੈ । ਬਚਪਨ ਵਿੱਚ ਕਾਜੋਲ ਇਸ ਗੱਲ ਨੂੰ ਲੈ ਕੇ ਆਪਣੀ ਮਾਂ ਤੋਂ ਸੜਦੀ ਸੀ ਕਿ ਉਸ ਦੀ ਮਾਂ ਨੇ ਉਸ ਹੀਰੋ ਨਾਲ ਕੰਮ ਕੀਤਾ ਹੈ ।

https://www.instagram.com/p/CAArOcbJOeQ/

ਕਾਜੋਲ ਜਦੋਂ ਬੱਚੀ ਸੀ ਤਾਂ ਉਸ ਨੇ ਆਪਣੀ ਮਾਂ ਨੂੰ ਸਾਫ ਕਹਿ ਦਿੱਤਾ ਸੀ ਕਿ ਹੁਣ ਤੋਂ ਤੁਸੀਂ ਇਸ ਹੀਰੋ ਨਾਲ ਕੰਮ ਨਹੀਂ ਕਰੋਗੇ ਮੈਂ ਕੰਮ ਕਰਾਂਗੀ । ਉਹ ਹੀਰੋ ਸੀ ਅਮਿਤਾਬ ਬੱਚਨ । ਕਾਜੋਲ ਇਸ ਗੱਲ ਕਰਕੇ ਸੜਦੀ ਸੀ ਕਿ ਅਮਿਤਾਬ ਬਚਨ ਫ਼ਿਲਮ ‘ਪਿਆਰ ਜੀ ਕਹਾਣੀ’ ਵਿੱਚ ਤਨੁਜਾ ਦੇ ਹੀਰੋ ਸਨ । ਕਈ ਸਾਲਾਂ ਬਾਅਦ ਜਦੋਂ ਕਾਜੋਲ ਨੂੰ ਅਮਿਤਾਬ ਬੱਚਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਦੇ ਬਚਪਨ ਦੀ ਇੱਛਾ ਪੂਰੀ ਹੋ ਗਈ ।

https://www.instagram.com/p/B9dlxzipx-e/

https://www.instagram.com/p/B_Wlk5UpnXI/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network