ਫ਼ਿਲਮ ‘ਨਿੱਕਾ ਜ਼ੈਲਦਾਰ 3’ ਇਸ ਤਾਰੀਕ ਨੂੰ ਪਾਵੇਗੀ ਸਿਨੇਮਾ ਘਰਾਂ ‘ਚ ਧੂਮ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Written by  Lajwinder kaur   |  March 29th 2019 10:24 AM  |  Updated: March 29th 2019 10:24 AM

ਫ਼ਿਲਮ ‘ਨਿੱਕਾ ਜ਼ੈਲਦਾਰ 3’ ਇਸ ਤਾਰੀਕ ਨੂੰ ਪਾਵੇਗੀ ਸਿਨੇਮਾ ਘਰਾਂ ‘ਚ ਧੂਮ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

‘ਨਿੱਕਾ ਜ਼ੈਲਦਾਰ’ ਫ਼ਿਲਮ ਅਜਿਹੀ ਪਹਿਲੀ ਪੰਜਾਬੀ ਮੂਵੀ ਹੈ ਜਿਸ ਦਾ ਤੀਜਾ ਭਾਗ ਬਣਿਆ ਹੈ। ‘ਨਿੱਕਾ ਜ਼ੈਲਦਾਰ 3’ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਹੀ ਨਜ਼ਰ ਆਉਣਗੇ ਅਤੇ ਹੀਰੋਇਨ ਦੀ ਭੂਮਿਕਾ ‘ਚ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਨਜ਼ਰ ਆਉਣਗੇ। ਪ੍ਰਸ਼ੰਸ਼ਕਾਂ ਵੱਲੋਂ ਨਿੱਕਾ ਜ਼ੈਲਦਾਰ ਦੇ ਤੀਜੇ ਸੀਕੁਅਲ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ।

View this post on Instagram

 

Lo g #nikkazaildar3 #20 September

A post shared by Baninderjit Singh (@baninderbunny) on

ਹੋਰ ਵੇਖੋ:ਬਾਲੀਵੁੱਡ ਫਿਲਮ ’83 ‘ਚ ਇਸ ਰੀਅਲ ਹੀਰੋ ਦਾ ਕਿਰਦਾਰ ਨਿਭਾਉਣਗੇ ਐਮੀ ਵਿਰਕ, ਸਾਂਝੀ ਕੀਤੀ ਇਹ ਖਾਸ ਤਸਵੀਰ

ਪਰ ਹੁਣ ਇਸ ਮੂਵੀ ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ ‘ਨਿੱਕਾ ਜ਼ੈਲਦਾਰ 3’ ਇਸੇ ਸਾਲ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਨਿੱਕਾ ਜ਼ੈਲਦਾਰ ਦਾ ਪਹਿਲਾ ਭਾਗ ਸਾਲ 2016 ‘ਚ ਆਇਆ ਸੀ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ । ਜਿਸ ਤੋਂ ਬਾਅਦ 2017 ‘ਚ ਇਸ ਫਿਲਮ ਦਾ ਦੂਜਾ ਸੀਕੁਅਲ ਆਇਆ ਸੀ।

View this post on Instagram

 

A post shared by Ammy Virk ( ਐਮੀ ਵਿਰਕ ) (@ammyvirk) on

ਇਸ ਮੂਵੀ ‘ਚ ਐਮੀ ਵਿਰਕ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਬਨਿੰਦਰਜੀਤ ਸਿੰਘ ਬੰਨੀ ਤੋਂ ਇਲਾਵਾ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ‘ਨਿੱਕਾ ਜ਼ੈਲਦਾਰ 3’ ਪਟਿਆਲਾ ਮੋਸ਼ਨ ਪਿਕਚਰਸ ਦੇ ਬਾਨੀ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਅਗਵਾਈ ਹੇਠ ਬਣੀ ਹੈ। ਨਿੱਕਾ ਜ਼ੈਲਦਾਰ ਮੂਵੀ 20 ਸਤੰਬਰ ਨੂੰ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network