ਨਿੱਕੀ ਤੰਬੋਲੀ ਆਪਣੇ ਮਰਹੂਮ ਭਰਾ ਦੀ ਪਹਿਲੀ ਬਰਸੀ ‘ਤੇ ਹੋਈ ਭਾਵੁਕ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ

written by Lajwinder kaur | May 05, 2022

ਅਦਾਕਾਰਾ ਨਿੱਕੀ ਤੰਬੋਲੀ ਲਈ ਪਿਛਲਾ ਸਾਲ ਬਹੁਤ ਹੀ ਦੁੱਖਦਾਇਕ ਰਿਹਾ। ਪਿਛਲੇ ਸਾਲ ਕੋਰੋਨਾ ਦੀ ਦੂਜੀ ਲਹਿਰ ‘ਚ ਉਨ੍ਹਾਂ ਨੇ ਆਪਣੇ ਭਰਾ ਨੂੰ ਗੁਆ ਦਿੱਤਾ ਸੀ। ਬੀਤੇ ਦਿਨੀ ਉਨ੍ਹਾਂ ਦੇ ਭਰਾ ਦੀ ਪਹਿਲੀ ਪਹਿਲੀ ਬਰਸੀ ਸੀ ਜਿਸ ਕਰਕੇ ਅਦਾਕਾਰਾ ਕਾਫੀ ਭਾਵੁਕ ਸੀ। ਸੋਸ਼ਲ ਮੀਡੀਆ 'ਤੇ ਨਿੱਕੀ ਤੰਬੋਲੀ ਨੇ ਇੱਕ ਭਾਵੁਕ ਪੋਸਟ ਸ਼ੇਅਰ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਹੋਰ ਪੜ੍ਹੋ:  ਸਲਮਾਨ ਖ਼ਾਨ ਦੀ ਈਦ ਪਾਰਟੀ 'ਚ ਪਹੁੰਚੀ ਕੰਗਨਾ ਰਣੌਤ, ਲੋਕਾਂ ਨੇ ਦਿੱਤਾ ਗਿਰਗਿਟ ਦਾ ਟੈਗ

inside image of nikki tamboli with brother image source Instagram

ਨਿੱਕੀ ਤੰਬੋਲੀ ਨੇ ਦੱਸਿਆ ਕਿ ਪਿਛਲਾ ਸਾਲ ਉਸ ਲਈ ਅਤੇ ਪਰਿਵਾਰ ਲਈ ਕਿੰਨਾ ਮਾੜਾ ਰਿਹਾ ਅਤੇ ਅੱਜ ਵੀ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਸ ਦਾ ਭਰਾ ਉਸ ਦੇ ਨਾਲ ਨਹੀਂ ਹੈ । ਉਸ ਨੇ ਇਸ ਪੋਸਟ ਦੇ ਨਾਲ ਆਪਣੇ ਭਰਾ ਦਾ ਇੱਕ ਥ੍ਰੋਬੈਕ ਵੀਡੀਓ ਵੀ ਸਾਂਝਾ ਕੀਤਾ ਹੈ।

Nikki Tambol image source Instagram

ਨਿੱਕੀ ਤੰਬੋਲੀ ਨੇ ਲਿਖਿਆ- 'ਪਿਛਲਾ ਸਾਲ ਮੇਰੇ ਲਈ ਸਭ ਤੋਂ ਲੰਬਾ, ਸਭ ਤੋਂ ਮੁਸ਼ਕਲ ਅਤੇ ਦੁਖਦਾਈ ਰਿਹਾ। 365 ਦਿਨ ਹੋ ਗਏ ਕਿਉਂਕਿ ਤੁਸੀਂ ਮੇਰੇ ਨਾਲ ਨਹੀਂ ਹੋ...ਪਰਲੋਕ ਤੁਹਾਡੇ ਲਈ ਮਿਹਰਬਾਨ ਹੋਵੇ। ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ ਛੋਟੇ ਭਰਾ। ਤੁਹਾਨੂੰ ਛੱਡ ਕੇ ਗਏ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ ਪਰ ਮੈਂ ਅਜੇ ਵੀ ਉਦਾਸ ਹਾਂ ਕਿ ਤੁਸੀਂ ਹੁਣ ਨਹੀਂ ਰਹੇ। ਇੱਕ ਸਾਲ ਲੰਬਾ ਸਮਾਂ ਨਹੀਂ ਲੱਗਦਾ, ਪਰ ਤੁਹਾਡੇ ਤੋਂ ਬਿਨਾਂ ਇਹ ਇੱਕ ਸਦੀ ਵਾਂਗ ਮਹਿਸੂਸ ਹੁੰਦਾ ਹੈ... ਸਮਾਂ ਠੀਕ ਕਰਨ ਵਾਲਾ ਮੰਨਿਆ ਜਾਂਦਾ ਹੈ ਪਰ ਇੱਕ ਸਾਲ ਬਾਅਦ ਵੀ ਇਹ ਪਹਿਲੇ ਦਿਨ ਵਾਂਗ ਹੀ ਦੁਖਦਾਈ ਹੈ।

nikki tamboli emotional image source Instagram

ਨਿੱਕੀ ਨੇ ਅੱਗੇ ਲਿਖਿਆ- 'ਮੈਂ ਇਸ ਦਰਦ ਤੋਂ ਅੱਗੇ ਵਧਣ ਲਈ ਕੁਝ ਵੀ ਕਰਾਂਗੀ ਪਰ ਮੈਨੂੰ ਹਮੇਸ਼ਾ ਪਤਾ ਰਹੇਗਾ ਕਿ ਮੈਂ ਤੁਹਾਨੂੰ ਹੁਣ ਗਲੇ ਨਹੀਂ ਲਗਾ ਸਕਾਂਗੀ। ਭਰਾ ਤੁਸੀਂ ਮੈਨੂੰ ਮਜ਼ਬੂਤ ​​ਬਣਨਾ ਸਿਖਾਇਆ ਸੀ ਪਰ ਹੁਣ ਮੈਂ ਤੁਹਾਨੂੰ ਨਿਰਾਸ਼ ਕਰ ਰਹੀ ਹਾਂ। ਮੈਂ ਕਦੇ ਵੀ ਇਸ ਗੱਲ ਨੂੰ ਸਵੀਕਾਰ ਕਰਨ ਲਈ ਮਜ਼ਬੂਤ ​​ਨਹੀਂ ਹੋ ਸਕਦੀ। ਇੱਕ ਪਰਿਵਾਰ ਆਪਣੇ ਪਿਆਰਿਆਂ ਨੂੰ ਗੁਆਉਣ ਦੇ ਦੁੱਖ ਨੂੰ ਕਦੇ ਨਹੀਂ ਭੁੱਲ ਸਕਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਵਿਅਕਤੀ ਕਿੰਨਾ ਸਮਾਂ ਪਹਿਲਾਂ ਜਾਂ ਕਿਸ ਉਮਰ ਵਿਚ ਇਸ ਸੰਸਾਰ ਨੂੰ ਛੱਡਦਾ ਹੈ। ਇੱਕ ਪਰਿਵਾਰ ਹਮੇਸ਼ਾ ਇਹ ਦਰਦ ਝੱਲਦਾ ਹੈ। ਅਲਵਿਦਾ ਮੇਰੇ ਭਰਾ।

ਨਿੱਕੀ ਤੰਬੋਲੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਉਸਦਾ ਭਰਾ ਬਾਲਕੋਨੀ ਵਿੱਚ ਸੈਰ ਕਰਦਾ ਦਿਖਾਈ ਦੇ ਰਿਹਾ ਹੈ। ਨਿੱਕੀ ਦੀ ਇਸ ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ। ਹਰ ਕੋਈ ਉਨ੍ਹਾਂ ਨੂੰ ਹੌਂਸਲਾ ਰੱਖਣ ਲਈ ਕਹਿ ਰਿਹਾ ਹੈ। ਬੀ-ਟਾਊਨ ਦੇ ਕਈ ਕਲਾਕਾਰਾਂ ਨੇ ਕੁਮੈਂਟ ਕਰਕੇ ਨਿੱਕੀ ਨੂੰ ਹੌਂਸਲਾ ਦਿੱਤਾ ਹੈ। ਜੇ ਗੱਲ ਕਰੀਏ ਨਿੱਕੀ ਤੰਬੋਲੀ ਦੀ ਤਾਂ ਉਹ ਕਈ ਰਿਆਲਟੀ ਸ਼ੋਅਜ਼ ਚ ਅਤੇ ਕਈ ਪੰਜਾਬੀ ਗੀਤਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੀ ਹੈ।

ਹੋਰ ਪੜ੍ਹੋ: ਤਨੁਸ਼੍ਰੀ ਦੱਤਾ ਨਾਲ ਹੋਇਆ ਵੱਡਾ ਸੜਕ ਹਾਦਸਾ, ਗੱਡੀ ਦੀਆਂ ਬ੍ਰੇਕਾਂ ਹੋਈਆਂ ਫੇਲ

You may also like