ਭਰਾ ਦੀ ਮੌਤ ਤੋਂ ਬਾਅਦ ਨਿੱਕੀ ਤੰਬੋਲੀ ਨੇ ਸ਼ੇਅਰ ਕੀਤੀ ਭਾਵੁਕ ਪੋਸਟ

written by Shaminder | May 06, 2021 02:02pm

ਕੋਰੋਨਾ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ । ਬੀਤੇ ਦਿਨੀਂ ਨਿੱਕੀ ਤੰਬੋਲੀ ਦੇ ਭਰਾ ਦਾ ਵੀ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਦਿੱਤੀ ਸੀ । ਭਰਾ ਦੇ ਦਿਹਾਂਤ ਤੋਂ ਬਾਅਦ ਨਿੱਕੀ ਕਾਫੀ ਗਮਗੀਨ ਹੈ, ਉਹ ਲਗਾਤਾਰ
ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਾਂ ਸ਼ੇਅਰ ਕਰ ਰਹੀ ਹੈ ।

nikki Image From Nikki Tamboli's Instagram

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਰਾਜੀ ਦਾ ਨਵਾਂ ਗੀਤ ‘ਜੱਟ ਦੇ ਖਿਲਾਫ’ ਰਿਲੀਜ਼  

nikki tamboli Image From Nikki Tamboli's Instagram

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਤਾ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਿੱਕੀ ਨੇ ਇੱਕ ਪੋਸਟ ਵੀ ਲਿਖੀ ‘ਪਿਆਰੇ ਪ੍ਰਮਾਤਮਾ ਕਿਰਪਾ ਕਰਕੇ ਉਨ੍ਹਾਂ ਨੂੰ ਤਾਕਤ ਦਿਓ ਅਤੇ ਮੈਂ ਕੋਸ਼ਿਸ਼ ਕਰਾਂਗੀ ਕਿ ਉਨ੍ਹਾਂ ਦੇ ਚਿਹਰੇ ‘ਤੇ ਇਸੇ ਤਰ੍ਹਾਂ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਾਂਗੀ।

nikki's parents Image From Nikki Tamboli's Instagram

ਮੈਨੂੰ ਨਹੀਂ ਪਤਾ ਕਿ ਮੇਰੇ ਡੈਡੀ ਇਸ ਸਭ ਨਾਲ ਕਿਵੇਂ ਪੇਸ਼ ਆ ਰਹੇ ਹਨ ਕਿਉਂਕਿ ਸਾਡੇ ਪਰਿਵਾਰ ਨੂੰ ਦੋ ਵੱਡੇ ਨੁਕਸਾਨ ਹੋਏ ਹਨ । 14 ਦਿਨ ਪਹਿਲਾਂ ਉਨ੍ਹਾਂ ਦੀ ਮਾਂ ਦੀ ਮੌਤ ਅਤੇ ਹੁਣ ਬੇਟੇ ਦੀ ਮੌਤ। ਮੈਂ ਅਰਦਾਸ ਕਰਦੀ ਹਾਂ ਕਿ ਮੇਰੀ ਸਾਰੀ ਤਾਕਤ ਮੇਰੇ ਪਿਤਾ ਜੀ ਨੂੰ ਮਿਲੇ’।

 

View this post on Instagram

 

A post shared by Nikki Tamboli (@nikki_tamboli)

You may also like