ਨਿੱਕੀ ਤੰਬੋਲੀ ਦੇ ਭਰਾ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ

written by Shaminder | May 04, 2021

ਨਿੱਕੀ ਤੰਬੋਲੀ ਦੇ ਭਰਾ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਕੋਰੋਨਾ ਵਾਇਰਸ ਦੇ ਨਾਲ ਪੀੜਤ ਸੀ । ਪਿਛਲੇ ਦਿਨੀਂ ਉਸ ਨੇ ਆਪਣੇ ਭਰਾ ਦੀ ਸਿਹਤਮੰਦੀ ਲਈ ਪੂਜਾ ਪਾਠ ਵੀ ਕਰਵਾਇਆ ਸੀ । ਨਿੱਕੀ ਤੰਬੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਦੇ ਦਿਹਾਂਤ 'ਤੇ ਇੱਕ ਬਹੁਤ ਹੀ ਇਮੋਸ਼ਨਲ ਪੋਸਟ ਵੀ ਸਾਂਝੀ ਕੀਤੀ ਹੈ ।

Nikki Tamboli Image From Nikki Tamboli's Instagram
ਹੋਰ ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਗਿੱਪੀ ਗਰੇਵਾਲ ਦੇ ਮੁੱਦੇ ‘ਤੇ ਰੱਖਿਆ ਆਪਣਾ ਪੱਖ, ਮੀਡੀਆ ਨੂੰ ਕੀਤੀ ਖ਼ਾਸ ਅਪੀਲ 
nikki Image From Nikki Tamboli's Instagram
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਾਨੂੰ ਨਹੀਂ ਸੀ ਪਤਾ ਕਿ ਅੱਜ ਸਵੇਰੇ ਰੱਬ ਤੁਹਾਡੇ ਨਾਮ ਨੂੰ ਬੁਲਾਉਣ ਜਾ ਰਿਹਾ ਹੈ ।ਜ਼ਿੰਦਗੀ ‘ਚ ਅਸੀਂ ਤੈਨੂੰ ਬਹੁਤ ਪਿਆਰ ਕੀਤਾ ਮੌਤ ‘ਤੇ ਵੀ ਅਸੀਂ ਇਹੀ ਕਰਦੇ ਹਾਂ। ਤੂੰ ਇੱਕਲਾ ਨਹੀਂ ਗਿਆ ਸੀ।
nikki Image From Nikki Tamboli's Instagram
ਸਾਡੇ ਹਿੱਸੇ ਲਈ ਅਸੀਂ ਤੁਹਾਡੇ ਨਾਲ ਗਏ ਸੀ । ਸਾਡੀ ਪਰਿਵਾਰਿਕ ਲੜੀ ਟੁੱਟ ਗਈ ਹੈ’ । ਨਿੱਕੀ ਤੰਬੋਲੀ ਨੇ ਆਪਣੇ ਭਰਾ ਲਈ ਕਾਫੀ ਲੰਮੀ ਚੌੜੀ ਪੋਸਟ ਲਿਖੀ ਹੈ । ਜਿਸ ‘ਚ ਉਸ ਨੇ ਭਰਾ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਭਰਾ ਦੇ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।
 
View this post on Instagram
 

A post shared by Nikki Tamboli (@nikki_tamboli)

0 Comments
0

You may also like