ਕਿਸ 'ਚੋ 'ਨਿਕਲੇ ਕਰੰਟ' ਦੀ ਗੱਲ ਕਰ ਰਹੇ ਨੇ ਨੇਹਾ-ਜੱਸੀ ,ਵੇਖੋ ਵੀਡਿਓ 

Written by  Shaminder   |  October 12th 2018 05:11 AM  |  Updated: October 12th 2018 05:11 AM

ਕਿਸ 'ਚੋ 'ਨਿਕਲੇ ਕਰੰਟ' ਦੀ ਗੱਲ ਕਰ ਰਹੇ ਨੇ ਨੇਹਾ-ਜੱਸੀ ,ਵੇਖੋ ਵੀਡਿਓ 

ਜੱਸੀ ਗਿੱਲ ਅਤੇ ਨੇਹਾ ਕੱਕੜ ਦਾ ਗੀਤ 'ਨਿਕਲੇ ਕਰੰਟ' ਜਿਸ ਦਾ ਤੁਸੀਂ ਕਈ ਦਿਨਾਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ । ਆਖਿਰਕਾਰ ਇੰਤਜ਼ਾਰ ਦੀਆਂ ਉਹ ਘੜੀਆਂ ਖਤਮ ਹੋ ਚੁੱਕੀਆਂ ਨੇ ਅਤੇ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਵੀਡਿਓ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਅਰ ਭੇਜਦਾ ਹੈ ਜਾਣਦੀ ਹਾਂ ਯਾਰ ਤੇਰਾ ਜਾਨੀ ।

ਹੋਰ ਵੇਖੋ : ਗਾਇਕ ਜੱਸੀ ਗਿੱਲ ਦਾ ਨਵਾਂ ਗੀਤ “ਫਾਰਮ ਹਾਊਸ” ਹੋਇਆ ਰਿਲੀਜ਼

https://www.youtube.com/watch?v=uBaqgt5V0mU

ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਕਾਫੀ ਉਤਸ਼ਾਹਿਤ ਹੈ ਅਤੇ ਜੱਸੀ ਗਿੱਲ ਨਾਲ ਉਹ ਪਹਿਲੀ ਵਾਰ ਗੀਤ ਗਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਪਲਾਨਿੰਗ ਚੱਲ ਰਹੀ ਸੀ।

ਪਰ ਹਰ ਵਾਰ ਕੋਈ ਨਾ ਕੋਈ ਅੜਚਣ ਆ ਜਾਂਦੀ ਸੀ ਜਿਸ ਕਾਰਨ ਇਹ ਗੀਤ ਪੂਰਾ ਨਹੀਂ ਹੋ ਸਕਿਆ ਪਰ ਆਖਿਰਕਾਰ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ। ਦੋਵੇਂ ਹੀ ਕਲਾਕਾਰ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ।

ਇਸ ਵੀਡਿਓ ਨੂੰ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ ।ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਜਦਕਿ ਜੱਸੀ ਗਿੱਲ ਅਤੇ ਨੇਹਾ ਕੱਕੜ ਨੇ ਇਸ ਗੀਤ ਨੂੰ ਆਪਣੀ ਅਵਾਜ਼ ਦਿੱਤੀ ਹੈ ।

ਇਸ ਗੀਤ ਲਈ ਦੋਵਾਂ ਨੇ ਕਿੰਨੀ ਮਿਹਨਤ ਕੀਤੀ ਹੈ ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਪਿਛਲੇ ਦਿਨੀਂ ਵਿਖਾਉਂਦੇ ਰਹੇ ਹਾਂ  । ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ 'ਚ ਜੱਸੀ ਗਿੱਲ ਅਤੇ ਨੇਹਾ ਕੱਕੜ ਦੀ ਵਧੀਆ ਕੈਮਿਸਟਰੀ ਵੇਖਣ ਨੂੰ ਮਿਲੀ ਹੈ ਅਤੇ ਦੋਨਾਂ ਦੀ ਇਹ ਕੈਮਿਸਟਰੀ ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਇਹ ਵੇਖਣ ਅਜੇ ਬਾਕੀ ਹੈ ।

Nikle Currant Teaser Is Out & It Is Hard To Hold Excitement Now! Nikle Currant Teaser Is Out & It Is Hard To Hold Excitement Now!


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network