
ਨਿਮਰਤ ਖਹਿਰਾ (Nimrat Khaira ) ਜਿੱਥੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਨੂੰ ਮੋਹ ਲੈਂਦੀ ਹੈ, ਉੱਥੇ ਹੀ ਉਹ ਆਪਣੀ ਅਦਾਕਾਰੀ ਦੇ ਨਾਲ ਵੀ ਹਰ ਇੱਕ ਦਾ ਦਿਲ ਜਿੱਤ ਲੈਂਦੀ ਹੈ। ਕੁਝ ਸਮੇਂ ਪਹਿਲਾਂ ਹੀ ਨਿਮਰਤ ਖਹਿਰਾ ਨੇ ਆਪਣੀ ਮਿਊਜ਼ਿਕ ਐਲਬਮ ਨਿੰਮੋਂ NIMMO ਦਾ ਐਲਾਨ ਕਰਦੇ ਹੋਏ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਐਲਬਮ ਦੀ ਉਡੀਕ ਕਰ ਰਹੇ ਨੇ। ਜੀ ਹਾਂ ਗਾਇਕਾ ਨੇ ਆਪਣੀ ਇਸ ਮਿਊਜ਼ਿਕ ਐਲਬਮ ਦੀ ਰਿਲੀਜ਼ ਡੇਟ ਸ਼ੇਅਰ ਕਰ ਦਿੱਤੀ ਹੈ।

ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਰਿਲੀਜ਼ਿੰਗ worldwide...ਨਿੰਮੋਂ 02. 02. 22’ ਉਨ੍ਹਾਂ ਨੇ ਨਾਲ ਹੀ ਇਸ ਐਲਬਮ ਦੀ ਬਾਕੀ ਦੀ ਟੀਮ ਨੂੰ ਟੈੱਗ ਕੀਤਾ ਹੈ। ਪੋਸਟਰ ਉੱਤੇ ਨਿਮਰਤ ਖਹਿਰਾ ਦਾ ਕਿਊਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਪੋਸਟ ਉੱਤੇ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਕਮੈਂਟ ‘ਚ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਇਸ ਮਿਊਜ਼ਿਕ ਐਲਬਮ ਲਈ ਤੁਸੀਂ ਕਿੰਨੇ ਉਤਸੁਕ ਹੋ ਕਮੈਂਟ ਬਾਕਸ ‘ਚ ਕਮੈਂਟ ਕਰਕੇ ਦੱਸ ਸਕਦੇ ਹੋ।
ਹੋਰ ਪੜ੍ਹੋ : ਹਾਰਡੀ ਸੰਧੂ ਨੇ ‘Srivalli’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਏਨਾਂ ਪਿਆਰ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

ਦੱਸ ਦਈਏ ਨਿਮਰਤ ਖਹਿਰਾ ਦੇ ਪ੍ਰਸ਼ੰਸਕ ਪਿਆਰ ਦੇ ਨਾਲ ਉਨ੍ਹਾਂ ਨੂੰ ਨਿੰਮੋ ਹੀ ਕਹਿੰਦੇ ਨੇ। ਪਿਛਲੇ ਸਾਲ ਉਹ ਤੀਜਾ ਪੰਜਾਬ ਟਾਈਟਲ ਹੇਠ ਬਣੀ ਫ਼ਿਲਮ 'ਚ ਨਜ਼ਰ ਆਈ ਸੀ। ਇਸ ਫ਼ਿਲਮ ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹਾਲ ਹੀ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਵੱਟ ਵੇ ਗੀਤ ਦੇ ਨਾਲ ਰੂਬਰੂ ਹੋਈ ਸੀ। ਜਿਸ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਦੇ ਨਾਲ ਉਹ ਪਹਿਲੀ ਵਾਰ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ ਜੋੜੀ ਫ਼ਿਲਮ ‘ਚ । ਇਸ ਫ਼ਿਲਮ ਦੀ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ।
View this post on Instagram