ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ,ਜਨਮ ਦਿਨ 'ਤੇ ਜਾਣੋਂ ਕੁਝ ਖ਼ਾਸ ਗੱਲਾਂ 

Written by  Shaminder   |  August 08th 2019 10:41 AM  |  Updated: August 08th 2019 10:41 AM

ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ,ਜਨਮ ਦਿਨ 'ਤੇ ਜਾਣੋਂ ਕੁਝ ਖ਼ਾਸ ਗੱਲਾਂ 

ਨਿਮਰਤ ਖਹਿਰਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਵਧਾਈ ਦੇਣ ਵਾਲੇ ਆਪਣੇ ਫੈਨਸ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਤੁਹਾਡੇ ਸਾਰਿਆਂ ਦਾ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ,ਤੁਹਾਡਾ ਸਭ ਦਾ ਵਧਾਈਆਂ ਦੇਣ ਅਤੇ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ,ਮੈਨੂੰ ਯਕੀਨ ਹੈ ਕਿ ਤੁਹਾਡੀਆਂ ਸ਼ੁਭ ਇੱਛਾਵਾਂ ਨਾਲ ਮੇਰਾ ਇਹ ਸਾਲ ਵਧੀਆ ਸਾਲ ਬਣ ਜਾਵੇਗਾ"। ਨਿਮਰਤ ਖਹਿਰਾ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਵੇਖੋ:ਨਿਮਰਤ ਖਹਿਰਾ ਨੇ ਸ਼ੋਅ ਦੇ ਸਾਜ਼ੀਆਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼,ਵੀਡੀਓ ਕੀਤਾ ਸਾਂਝਾ

https://www.instagram.com/p/B04wzPSnzYe/

ਉਨ੍ਹਾਂ ਦੇ ਜਨਮ ਦਿਨ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 'ਚ 8 ਅਗਸਤ 1992 'ਚ ਹੋਇਆ ।ਉਨ੍ਹਾਂ ਦਾ ਪੂਰਾ ਨਾਂਅ ਨਿਮਰਤਪਾਲ ਕੌਰ ਖਹਿਰਾ ਹੈ । ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ.ਏ. ਦੀ ਪੜ੍ਹਾਈ ਐੱਚ.ਐੱਮ.ਵੀ ਕਾਲਜ ਤੋਂ ਪੂਰੀ ਕੀਤੀ । ਉਨ੍ਹਾਂ ਦਾ ਪਹਿਲਾ ਗਾਣਾ ਰੱਬ ਕਰਕੇ ਨਿਸ਼ਾਂਤ ਭੁੱਲਰ ਨਾਲ ਆਇਆ ਸੀ ।

https://www.instagram.com/p/B0s1MagngX2/

ਦੂਜਾ ਗੀਤ ਐੱਸਪੀ ਦੇ ਰੈਂਕ ਵੀ ਹਿੱਟ ਗੀਤ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । 2012 'ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਵਾਇਸ ਆਫ਼ ਪੰਜਾਬ 'ਚ ਭਾਗ ਲੈ ਕੇ ਵਾਇਸ ਆਫ਼ ਪੰਜਾਬ ਦਾ ਖਿਤਾਬ ਜਿੱਤਿਆ । ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ ।ਥੂਥ ਫੈਸਟੀਵਲਾਂ 'ਚ ਵੀ ਉਹ ਭਾਗ ਲੈਂਦੇ ਸਨ ।ਇਸ਼ਕ ਕਚਹਿਰੀ,ਐੱਸਪੀ ਦੇ ਰੈਂਕ ਵਰਗੀ ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ 'ਚ ਖ਼ਾਸ ਪਹਿਚਾਣ ਬਣਾਈ ।

https://www.instagram.com/p/B0pXi1BHiij/

ਉਨ੍ਹਾਂ ਦੀ ਗਾਇਕੀ ਤੋਂ ਇਲਾਵਾ ਜਿੰਮ ਅਤੇ ਪੜ੍ਹਨ,ਯੋਗਾ ਐਕਟਿੰਗ ਦਾ ਸ਼ੌਕ ਹੈ । ਕੌਰ ਬੀ ਅਤੇ ਦਿਲਜੀਤ ਦੋਸਾਂਝ,ਗੈਰੀ ਸੰਧੂ, ਉਨ੍ਹਾਂ ਦੇ ਪਸੰਦੀਦਾ ਕਲਾਕਾਰ ਹਨ । ਪੀਲਾ ਰੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ । ਹੁਣ ਤੁਹਾਨੂੰ ਦੱਸਦੇ ਹਾਂ ਕਿ ਨਿਮਰਤ ਖਹਿਰਾ ਦੀ ਜ਼ਿੰਦਗੀ 'ਚ ਬੇਹੱਦ ਬੁਰਾ ਪਲ ਕਿਹੜਾ ਸੀ ।

https://www.instagram.com/p/B0h1dpEHalC/

ਦਰਅਸਲ ਨਿਮਰਤ ਖਹਿਰਾ ਨੇ ਸਕੂਲ 'ਚ ਜਦੋਂ ਉਹ ਅੱਠਵੀਂ ਜਾਂ ਸੱਤਵੀਂ ਜਮਾਤ 'ਚ ਪੜ੍ਹਦੇ ਸਨ ਤਾਂ ਸਕੂਲ 'ਚ ਕੋਈ ਪ੍ਰੋਗਰਾਮ ਹੋ ਰਿਹਾ ਸੀ ਅਤੇ ਉਹ ਵੀ ਪਰਫਾਰਮ ਕਰਨ ਲਈ ਗਏ ਪਰ ਜਿਉਂ ਹੀ ਉਨ੍ਹਾਂ ਨੇ ਮਾਈਕ ਫੜਿਆ ਤਾਂ ਕਿਸੇ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ ਅਤੇ ਇਸ ਕਾਰਨ ਉਨ੍ਹਾਂ ਦੇ ਬਾਲ ਮਨ 'ਤੇ ਡੂੰਘੀ ਸੱਟ ਲੱਗੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਗਾਇਕੀ ਦੇ ਖੇਤਰ 'ਚ ਹੀ ਕੁਝ ਕਰ ਕੇ ਵਿਖਾਉਣਗੇ ।

https://www.instagram.com/p/B0U550KHbe5/

ਇਸ ਤੋਂ ਬਾਅਦ ਉਨ੍ਹਾਂ ਨ ਪਿੱਛੇ ਮੁੜ ਕੇ ਨਹੀਂ ਵੇਖਿਆ । ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਹ ਮੱਲਾਂ ਮਾਰ ਰਹੇ ਹਨ । ਉਹ ਆਪਣੇ ਗੀਤਾਂ 'ਐਸ ਪੀ ਦੇ ਰੈਂਕ ਵਰਗੀ', ਦੁਬਈ ਵਾਲੇ ਸ਼ੇਖ, ਸੂਟ ਆਦਿ ਗੀਤਾਂ ਲਈ ਜਾਣੀ ਜਾਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network