ਨਿਮਰਤ ਖਹਿਰਾ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਲਹਿੰਗਾ’

Written by  Rupinder Kaler   |  December 31st 2019 11:17 AM  |  Updated: December 31st 2019 11:20 AM

ਨਿਮਰਤ ਖਹਿਰਾ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਲਹਿੰਗਾ’

ਦਮਦਾਰ ਆਵਾਜ਼ ਦੀ ਮਾਲਕ ਨਿਮਰਤ ਖਹਿਰਾ ਨਵੇਂ ਸਾਲ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਗਾਣਾ ਦੇਣ ਜਾ ਰਹੀ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਨਿਮਰਤ ਖਹਿਰਾ ਦਾ ਇਹ ਗਾਣਾ ‘ਲਹਿੰਗਾ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ, ਜਦੋਂ ਕਿ ਮਿਊਜ਼ਿਕ The kidd ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ bhindder burj ਨੇ ਤਿਆਰ ਕੀਤੀ ਹੈ ।

https://www.instagram.com/p/B6sllEwHRFR/

ਇਸ ਗਾਣੇ ਨੂੰ ਲੈ ਕੇ ਨਿਮਰਤ ਖਹਿਰਾ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਗਾਣਾ ‘ਸੁਫ਼ਨਾ ਲਾਵਾਂ ਦਾ’ ਰਿਲੀਜ਼ ਹੋਇਆ ਸੀ ਜਿਸ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਕਾਫੀ ਪਿਆਰ ਮਿਲਿਆ ਸੀ ।

https://www.instagram.com/p/B5bzpV5HMnq/

ਨਿਮਰਤ ਖਹਿਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਵਧੀਆਂ ਗਾਇਕਾ ਹੋਣ ਦੇ ਨਾਲ ਨਾਲ ਚੰਗੀ ਅਦਾਕਾਰਾ ਵੀ ਹੈ । ਛੇਤੀ ਹੀ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਜੋੜੀ ਵਿੱਚ ਨਜ਼ਰ ਆਉਣ ਵਾਲੀ ਹੈ ।

https://www.instagram.com/p/B5e6TLTnoUi/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network