ਨਿਮਰਤ ਖਹਿਰਾ ਦੀ ਕਿਊਟ ਫੈਨ ਨੇ ਗਾਇਆ ਗੀਤ,ਨਿਮਰਤ ਖਹਿਰਾ ਨੇ ਸਾਂਝਾ ਕੀਤਾ ਵੀਡਿਓ 

Written by  Shaminder   |  August 27th 2018 07:43 AM  |  Updated: August 27th 2018 07:43 AM

ਨਿਮਰਤ ਖਹਿਰਾ ਦੀ ਕਿਊਟ ਫੈਨ ਨੇ ਗਾਇਆ ਗੀਤ,ਨਿਮਰਤ ਖਹਿਰਾ ਨੇ ਸਾਂਝਾ ਕੀਤਾ ਵੀਡਿਓ 

ਨਿਮਰਤ ਖਹਿਰਾ Nimrat Khaira ਕਿਸੇ ਨਾਂਅ ਦੀ ਮੁਹਤਾਜ਼ ਨਹੀਂ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਸ ਨੇ ਕੁਝ ਹੀ ਸਮੇਂ 'ਚ ਆਪਣੀ ਖਾਸ ਥਾਂ ਬਣਾ ਲਈ ਹੈ ।'ਠੁੱਕ ਮੇਰੀ ਤੇਰੇ ਕਰਕੇ ,ਫਿਕਰ ਨਾ ਕਰੀਂ ਨਾਰ ਦਾ ,ਤੇਰਿਆਂ ਹੁੰਦਿਆਂ ਕਿਸੇ ਨੇ ਕੀ ਕਹਿਣਾ',ਤੇਰੀ ਇੱਕ ਘੂਰ ਉਤੇ ਚੁੱਪ ਕਰ ਜਾਨੀ ਆਂ, ਇਹ ਕੁਝ ਅਜਿਹੇ ਗੀਤ ਨੇ ਜੋ ਹਰ ਕਿਸੇ ਦੀ ਜ਼ੁਬਾਨ 'ਤੇ ਚੜੇ ਹੋਏ ਨੇ । ਕਈ ਪੰਜਾਬੀ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਦੀ ਝੋਲੀ 'ਚ ਪਾਉਣ ਨਿਮਰਤ ਖਹਿਰਾ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ । ਫਿਲਮ 'ਲਹੋਰੀਆ' 'ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਸੀ।ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਨਿਮਰਤ ਖਹਿਰਾ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਉਸ ਦਾ  ਗੀਤ ਗਾ ਕੇ ਸੁਣਾ ਰਹੀ ਹੈ । ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਨਿਮਰਤ ਖਹਿਰਾ ਦੀ ਇੱਕ ਕਿਊਟ ਜਿਹੀ ਪ੍ਰਸ਼ੰਸਕ ਉਨ੍ਹਾਂ ਦਾ ਗਾਇਆ ਗੀਤ ਆਪਣੀ ਤੋਤਲੀ ਜਿਹੀ ਜ਼ੁਬਾਨ ਨਾਲ ਗਾ ਕੇ ਸੁਣਾ ਰਹੀ ਹੈ। ਇਸ ਬੱਚੀ ਦੇ ਵੀਡਿਓ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਕਿਵੇਂ ਨੌਜਵਾਨਾਂ ਦੇ ਨਾਲ ਨਾਲ ਬੱਚਿਆਂ 'ਤੇ ਵੀ ਨਿਮਰਤ ਖਹਿਰਾ ਦੀ ਅਵਾਜ਼ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ । ਨਿਮਰਤ ਨੇ ਆਪਣੀ ਇਸ ਕਿਊਟ ਜਿਹੀ ਪ੍ਰਸ਼ੰਸਕ ਦਾ ਵੀਡਿਓ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਇਸ ਤੋਂ ਕਿਊਟ ਕੁਝ ਵੀ ਨਹੀਂ ।

https://www.instagram.com/p/Bm8q__BjYNq/?utm_source=ig_web_copy_link&igshid=18weggxpfo0u7

 

ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ।  ਇਸ ਵੀਡਿਓ ਨੂੰ ਨਿਮਰਤ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ।ਇਸ ਵੀਡਿਓ 'ਤੇ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ,ਉੱਥੇ ਹੀ ਵੀਡਿਓ ਇਸ ਵੀਡਿਓ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਨਿਮਰਤ ਦੀ ਅਵਾਜ਼ ਅਤੇ ਅਦਾਕਾਰੀ ਦਾ ਜਾਦੂ ਕਿੰਝ ਲੋਕਾਂ ਦੇ ਸਿਰਾਂ 'ਤੇ ਚੜ੍ਹ ਕੇ ਬੋਲ ਰਿਹਾ ਹੈ ।

 

nimrat khaira


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network