Advertisment

ਨਿਮਰਤ ਖਹਿਰਾ ਨੇ 'ਰਾਣੀਹਾਰ' 'ਤੇ ਪਰਫਾਰਮ ਕਰਦੀ ਆਪਣੀ ਨੰਨ੍ਹੀ ਫੈਨ ਦਾ ਵੀਡਿਓ ਕੀਤਾ ਸਾਂਝਾ

author-image
By Shaminder
New Update
ਨਿਮਰਤ ਖਹਿਰਾ ਨੇ 'ਰਾਣੀਹਾਰ' 'ਤੇ ਪਰਫਾਰਮ ਕਰਦੀ ਆਪਣੀ ਨੰਨ੍ਹੀ ਫੈਨ ਦਾ ਵੀਡਿਓ ਕੀਤਾ ਸਾਂਝਾ
Advertisment
ਪੰਜਾਬੀ ਗਾਇਕਾ ਨਿਮਰਤ ਖਹਿਰਾ Nimrat Khaira ਦਾ ਗੀਤ Song 'ਰਾਣੀਹਾਰ' ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਗਾਇਕੀ ਦੇ ਖੇਤਰ ਮੜਕ ਨਾਲ ਤੁਰਨ ਵਾਲੀ ਇਹ ਗਾਇਕਾ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਸੰਗੀਤ ਇੰਡਸਟਰੀ ਨੂੰ ਦੇ ਚੁੱਕੀ ਹੈ ਅਤੇ ਹੁਣ ਉਸ ਦਾ ਗੀਤ 'ਰਾਣੀਹਾਰ' ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਚਾਹੁਣ ਵਾਲੇ ਇਸ ਗੀਤ 'ਤੇ ਪਰਫਾਰਮ ਕਰਕੇ ਆਪਣੇ ਵੀਡਿਓ ਸਾਂਝੇ ਕਰ ਰਹੇ ਨੇ ,ਜਿਨ੍ਹਾਂ ਨੂੰ ਨਿਮਰਤ ਵੱਲੋਂ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਜਾ ਰਿਹਾ ਹੈ । ਹੁਣ ਆਪਣੀ ਇੱਕ ਨੰਨ੍ਹੀ ਜਿਹੀ ਫੈਨ ਦਾ ਵੀਡਿਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । https://www.instagram.com/p/BnHEFmAjTD3/?hl=en&taken-by=nimratkhairaofficial ਇਸ ਵੀਡਿਓ 'ਚ ਉਨ੍ਹਾਂ ਦੀ ਇੱਕ ਫੈਨ 'ਰਾਣੀਹਾਰ' ਤੇ ਪਰਫਾਰਮ ਕਰ ਰਹੀ ਹੈ ।ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਨਿਮਰਤ ਨੇ ਇਸ ਬੱਚੀ ਦੀ ਸ਼ਲਾਘਾ ਕੀਤੀ ਹੈ ।ਇਸ ਵੀਡਿਓ ਨੂੰ ਉਨ੍ਹਾਂ ਨੇ ਸੁਪਰ ਵੀਡਿਓ ਕਰਾਰ ਦਿੱਤਾ ਹੈ ਅਤੇ ਬੱਚੀ ਦੇ ਐਕਸਪ੍ਰੈਸ਼ਨ ਅਤੇ ਡਰੈੱਸ ਦੀ ਵੀ ਤਾਰੀਫ ਕੀਤੀ ਹੈ ।ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ । ਨਿਮਰਤ ਖਹਿਰਾ  ਦਾ ਜਨਮ ਪਿਤਾ ਰਛਪਾਲ ਸਿੰਘ ਅਤੇ ਮਾਤਾ ਰਾਜਵਿੰਦਰ ਦੇ ਘਰ ਹੋਇਆ। ਐੱਚਐੱਮਵੀ ਕਾਲਜ ਜਲੰਧਰ ਤੋਂ ਬੀ ਟੈੱਕ ਤੇ ਫਿਰ ਚੰੜੀਗੜ੍ਹ ਤੋਂ ਸੰਗੀਤ ਵਿੱਚ ਐੱਮਏ ਕਰ ਚੁੱਕੀ  ਨਿਮਰਤ ਦਾ ਪਹਿਲਾ ਗੀਤ ‘ਇਸ਼ਕ ਕਚਹਿਰੀ’ ਮਾਰਕੀਟ ਵਿੱਚ ਆਇਆ ਜਿਸ ਨੂੰ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਿਆਰ ਦਿੱਤਾ। nimrat khaira ਇਸ ਉਪਰੰਤ ਉਸ ਦੇ ਗੀਤ ‘ਐੱਸ ਪੀ ਦੇ ਰੈਂਕ ਵਰਗੀ’ ਤੇ ‘ਰਹਿਣ ਸਲੂਟ ਵੱਜਦੇ’ ਰਿਲੀਜ਼ ਹੋਏ। ਇਨ੍ਹਾਂ  ਦੀ ਮਕਬੂਲੀਅਤ ਨੇ ਪੰਜਾਬੀ ਗਾਇਕੀ ਵਿੱਚ ਉਸ ਦਾ ਕੱਦ ਹੋਰ ਉੱਚਾ ਕਰ ਦਿੱਤਾ।  ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਵਿੱਚ ਜਨਮੀ ਇਹ ਗਾਇਕਾ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਬਸ਼ੀਰ ਬਦਰ ਅਤੇ ਮੁਨੱਵਰ ਰਾਣਾ ਦੀ ਸ਼ਾਇਰੀ ਪੜ੍ਹਨਾ  ਪਸੰਦ ਕਰਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment