ਨਿਮਰਤ ਖਹਿਰਾ ਤੋਂ ਬਾਅਦ ਇਸ ਬੱਚੀ ਦਾ ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

Written by  Shaminder   |  October 14th 2019 02:05 PM  |  Updated: October 14th 2019 02:05 PM

ਨਿਮਰਤ ਖਹਿਰਾ ਤੋਂ ਬਾਅਦ ਇਸ ਬੱਚੀ ਦਾ ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

ਗਾਇਕਾ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਇੱਕ ਬ੍ਰਿਟਿਸ਼ ਬੱਚੀ ਅੰਗਰੇਜ਼ੀ ਗਾਣੇ 'ਤੇ ਡਾਂਸ ਕਰ ਰਹੀ ਹੈ । ਜਸਟਿਨ ਬੀਬਰ ਦੇ ਗੀਤ 'ਤੇ ਡਾਂਸ ਕਰ ਰਹੀ ਇਸ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਇਹ ਬੱਚੀ ਏਨੇ ਵਧੀਆ ਅੰਦਾਜ਼ 'ਚ ਡਾਂਸ ਸਟੈੱਪਸ ਕਰ ਰਹੀ ਹੈ ਕਿ ਵੱਡੇ ਵੱਡੇ ਡਾਂਸਰ ਵੀ ਮਾਤ ਖਾ ਜਾਣ ।

ਹੋਰ ਵੇਖੋ :ਨਿਮਰਤ ਖਹਿਰਾ ਨੇ ਵਾਇਸ ਆਫ਼ ਪੰਜਾਬ ਦੌਰਾਨ ਦਿੱਤੀ ਪਰਫਾਰਮੈਂਸ ਦਾ ਵੀਡੀਓ ਕੀਤਾ ਸਾਂਝਾ

https://www.instagram.com/p/B3lySGrHA_O/

ਇਹ ਵੀਡੀਓ ਨਿਮਰਤ ਖਹਿਰਾ ਨੂੰ ਵੀ ਏਨਾ ਪਸੰਦ ਆਇਆ ਕਿ ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਸ ਨੂੰ ਸਾਂਝਾ ਕੀਤਾ । ਬੱਚੀ ਦਾ ਆਤਮ-ਵਿਸ਼ਵਾਸ ਵੇਖਦਿਆਂ ਹੀ ਬਣ ਰਿਹਾ ਹੈ ।

https://www.instagram.com/p/B3jR4UIn0xB/

ਨਿਮਰਤ ਖਹਿਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਕਈ ਫ਼ਿਲਮਾਂ 'ਚ ਉਹ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾ ਚੁੱਕੇ ਹਨ ।

https://www.instagram.com/p/B23JyXYHSUT/

ਤਰਸੇਮ ਜੱਸੜ ਨਾਲ ਉਨ੍ਹਾਂ ਦੀ ਫ਼ਿਲਮ 'ਅਫ਼ਸਰ' 'ਚ ਕੀਤੀ ਗਈ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network