ਪੰਜਾਬ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਜਦੋਂ ਚੱਲਦੀ ਸੀ ਗਾਇਕਾ ਦੀ ਹਕੂਮਤ By Shaminder 02 Apr 2020 | Updated On 02 Apr 2020 11:39 IST in Punjabi Buzz Celebrities Special New Update Advertisment ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਜੋ ਕਿ ਉਨ੍ਹਾਂ ਦੇ ਬਚਪਨ ਦੀ ਹੈ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਮੈਂ ਇਹ ਤਸਵੀਰ ਲੱਭੀ ਜੋ ਕਿ ਮੇਰੇ ਬਚਪਨ ਦੇ ਦੋਸਤਾਂ ਦੇ ਨਾਲ ਹੈ । ਹੋਰ ਵੇਖੋ:ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਨੇ ‘ਮਾਝੇ ਵੱਲ ਦਾ’ ਗੀਤ ਦੇ ਨਾਲ ਕੀਲੇ ਦਰਸ਼ਕ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ2020 Advertismenthttps://www.instagram.com/p/B9vxwCyHYFu/ ਅਸੀਂ ਸਾਰੇ ਦੋਸਤ ਇੱਕੋ ਫਰੇਮ ‘ਚ ਨਜ਼ਰ ਆ ਰਹੇ ਹਾਂ । ਇਹ ਮੇਰੇ ਬਚਪਨ ਦੀਆਂ ਕੁਝ ਅਭੁੱਲ ਅਤੇ ਬਹੁਤ ਹੀ ਵਧੀਆ ਯਾਦਗਾਰ ਚੋਂ ਇੱਕ ਹੈ । ਸਾਡੀ ਸਾਰਿਆਂ ਦੀ ਹਕੂਮਤ ਚੱਲਦੀ ਸੀ, ਆਪਣੇ ਆਪ ਨੂੰ ਸਾਰੇ ਹੀ ਪ੍ਰਧਾਨ ਸਮਝਦੇ ਸੀ ਹਰ ਜਗ੍ਹਾ”। https://www.instagram.com/p/B-dycaVHcvP/ ਨਿਮਰਤ ਖਹਿਰਾ ਦੀ ਇਹ ਤਸਵੀਰ ਬਹੁਤ ਹੀ ਕਿਊਟ ਹੈ ਅਤੇ ਉਹ ਇਸ ‘ਚ ਬਹੁਤ ਹੀ ਮਾਸੂਮ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਉਨ੍ਹਾਂ ਦੇ ਬਚਪਨ ਦੇ ਦੋਸਤ ਵੀ ਦਿਖਾਈ ਦੇ ਰਹੇ ਹਨ ਅਤੇ ਕਾਫੀ ਪਤਲੇ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਪਰਪਲ ਕਲਰ ਦਾ ਸੂਟ ਪਾਇਆ ਹੋਇਆ ਹੈ । https://www.instagram.com/p/B90uAuqn5gJ/ ਨਿਮਰਤ ਖਹਿਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਤਰਸੇਮ ਜੱਸੜ ਦੇ ਨਾਲ ਉਨ੍ਹਾਂ ਦੀ ਫ਼ਿਲਮ ਅਫ਼ਸਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਜਲਦ ਹੀ ਨਜ਼ਰ ਆਉਣਗੇ । #nimrat-khaira #singer #childhood Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article