ਨਿਮਰਤ ਖਹਿਰਾ ਦੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ਟੀਜ਼ਰ ਕਰ ਰਿਹਾ ਹੈ ਦਰਸ਼ਕਾਂ ਨੂੰ ਭਾਵੁਕ, ਦੇਖੋ ਵੀਡੀਓ

Written by  Lajwinder kaur   |  November 26th 2019 05:22 PM  |  Updated: November 26th 2019 05:22 PM

ਨਿਮਰਤ ਖਹਿਰਾ ਦੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ਟੀਜ਼ਰ ਕਰ ਰਿਹਾ ਹੈ ਦਰਸ਼ਕਾਂ ਨੂੰ ਭਾਵੁਕ, ਦੇਖੋ ਵੀਡੀਓ

ਪੰਜਾਬੀ ਗਾਇਕਾ ਨਿਮਰਤ ਖਹਿਰਾ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ‘ਸੁਪਨਾ ਲਾਵਾਂ ਦਾ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਗੀਤ ਦੇ ਪੋਸਟਰ ਤੋਂ ਬਆਦ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ।

ਹੋਰ ਵੇਖੋ:ਨੇਹਾ ਧੂਪੀਆ ਆਪਣੀ ਧੀ ਤੇ ਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਖੁਸ਼ੀ ਤੇ ਗਮੀ ਦੋਵੇਂ ਹੀ ਰੰਗਾਂ ਨੂੰ ਪੇਸ਼ ਕੀਤਾ ਗਿਆ ਹੈ। ਟੀਜ਼ਰ ‘ਚ ਨਿਮਰਤ ਖਹਿਰਾ ਦੀ ਆਵਾਜ਼ ਦੇ ਨਾਲ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ।

‘ਸੁਪਨਾ ਲਾਵਾਂ ਦਾ’ ਗਾਣੇ ਦੇ ਬੋਲ ਗਿਫਟੀ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ। ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਗਾਣੇ ਦੇ ਟੀਜ਼ਰ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਟੀਜ਼ਰ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network