ਗਾਇਕਾ ਨਿਮਰਤ ਖਹਿਰਾ ਛੇਤੀ ਹੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ

Written by  Rupinder Kaler   |  July 17th 2020 06:56 PM  |  Updated: July 17th 2020 06:56 PM

ਗਾਇਕਾ ਨਿਮਰਤ ਖਹਿਰਾ ਛੇਤੀ ਹੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ

‘ਅੱਜ ਕੱਲ੍ਹ ਅੱਜ ਕੱਲ੍ਹ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕਾ ਨਿਮਰਤ ਖਹਿਰਾ ਇੱਕ ਹੋਰ ਗਾਣਾ ਲੈ ਕੇ ਆ ਰਹੀ ਹੈ । ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ‘ਸੋਹਣੇ ਸੋਹਣੇ ਸੂਟ’ ਟਾਈਟਲ ਹੇਠ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । ਨਿਮਰਤ ਖਹਿਰਾ ਦੇ ਇਸ ਗਾਣੇ ਦੇ ਬੋਲ ਫਰਮਾਨ ਨੇ ਲਿਖੇ ਹਨ ਜਦੋਂ ਕਿ ਵੀਡੀਓ ਸੁਖ ਸੰਘੇੜਾ ਨੇ ਤਿਆਰ ਕੀਤੀ ਹੈ । ਗੀਤ ਨੂੰ ਮਿਊਜ਼ਿਕ ਰੌਕਸ ਏ ਨੇ ਦਿੱਤਾ ਹੈ ।

https://www.instagram.com/p/CCvlds6H7gC/

ਇਸ ਗੀਤ ਵਿੱਚ ਹਰਜ ਨਾਗਰਾ ਨੂੰ ਫੀਚਰ ਕੀਤਾ ਗਿਆ ਹੈ । ਇਸ ਗੀਤ ਨੂੰ ਲੈ ਕੇ ਨਿਮਰਤ ਖਹਿਰਾ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦਾ ਰਿਲੀਜ਼ ਹੋਇਆ ਗਾਣਾ ਕਾਫੀ ਚੱਲ ਰਿਹਾ ਹੈ । ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਪੰਜਾਬੀ ਫ਼ਿਲਮ ਜੋੜੀ ਤੇ ਸੌਕਣ ਸੌਕਣੇ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/CBSf-qPHnkY/

https://www.instagram.com/p/CBSKphLHf5R/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network