ਜਾਨੀ ਤੇ ਬੀ ਪਰਾਕ ਨਾਲ ਹੁਣ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗਾਣਾ 'ਕੱਲ੍ਹਾ ਚੰਗਾ'

Written by  Aaseen Khan   |  October 30th 2019 03:38 PM  |  Updated: October 30th 2019 03:41 PM

ਜਾਨੀ ਤੇ ਬੀ ਪਰਾਕ ਨਾਲ ਹੁਣ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗਾਣਾ 'ਕੱਲ੍ਹਾ ਚੰਗਾ'

ਪਿਛਲੇ ਕੁਝ ਸਮੇਂ ਤੋਂ ਗਾਇਕ ਨਿੰਜਾ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਕਾਫੀ ਰੁੱਝੇ ਹੋਏ ਸਨ ਪਰ ਹੁਣ ਉਹਨਾਂ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਦੱਸ ਦਈਏ ਨਿੰਜਾ ਜਾਨੀ ਦਾ ਲਿਖਿਆ ਅਤੇ ਬੀ ਪਰਾਕ ਦੇ ਸੰਗੀਤ 'ਚ ਆਪਣਾ ਨਵਾਂ ਗੀਤ ਕੱਲ੍ਹਾ ਚੰਗਾ ਲੈ ਕੇ ਆ ਰਹੇ ਹਨ ਜਿਹੜਾ 2 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਗਾਣੇ ਦਾ ਵੀਡੀਓ ਵੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਸੁੱਖ ਸੰਘੇੜਾ ਵੱਲੋਂ ਵੀਡੀਓ ਫ਼ਿਲਮਾਇਆ ਗਿਆ ਹੈ।

 

View this post on Instagram

 

Hanji Kon kon vekh k aaya movie #ArdabMutiyara

A post shared by NINJA™ (@its_ninja) on

ਜਾਨੀ ਤੇ ਬੀ ਪਰਾਕ ਨਾਲ ਹੁਣ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗਾਣਾ 'ਕੱਲ੍ਹਾ ਚੰਗਾ' ਲੰਬੇ ਸਮੇਂ ਤੋਂ ਬਾਅਦ ਨਿੰਜਾ ਆਪਣਾ ਇਹ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਲਗਾਤਾਰ ਦੋ ਸ਼ਾਨਦਾਰ ਫ਼ਿਲਮਾਂ ਦੇਣ ਵਾਲੇ ਨਿੰਜਾ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ। ਇਹਨਾਂ ਫ਼ਿਲਮਾਂ 'ਚ ਦੂਰਬੀਨ ਅਤੇ ਅੜਬ ਮੁਟਿਆਰਾਂ ਸ਼ਾਮਿਲ ਹਨ ਜਿੰਨ੍ਹਾਂ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਨੂੰ ਵੀ ਪਸੰਦ ਆਈਆਂ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਨਿੰਜਾ ਜ਼ਿੰਦਗੀ ਜਿੰਦਾਬਾਦ 'ਚ ਮੈਂਡੀ ਤੱਖਰ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਇਹ ਫ਼ਿਲਮ ਉਹਨਾਂ ਦੀ ਹੀ ਲਿਖਤ ਹੈ ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੋਣ ਵਾਲੀ ਹੈ ਜਿਸ ‘ਚ ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁਖਦੀਪ ਸੁਖ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ,ਸੈਮਿਉਲ ਜੌਹਨ,ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।22 ਨਵੰਬਰ ਨੂੰ ਇਹ ਫ਼ਿਲਮ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪਹਿਲੀ ਝਲਕ ਬਹੁਤ ਜਲਦ ਸਾਹਮਣੇ ਆ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network