ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ

Written by  Aaseen Khan   |  April 01st 2019 03:39 PM  |  Updated: April 01st 2019 03:39 PM

ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ

ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ : ਪੰਜਾਬੀ ਸਿਨੇਮਾ ਇਸ ਸਾਲ ਕਾਫੀ ਬਿਜ਼ੀ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਕਈ ਫ਼ਿਲਮਾਂ ਦੀਆਂ ਤਰੀਕਾਂ 'ਚ ਟਕਰਾਵ ਵੀ ਹੋ ਰਿਹਾ ਹੈ। ਪਰ ਕਈ ਫਿਲਮ ਮੇਕਰਜ਼ ਫ਼ਿਲਮਾਂ ਦੀਆਂ ਤਰੀਕਾਂ 'ਚ ਬਦਲਾਵ ਵੀ ਕਰ ਰਹੇ ਹਨ। ਅਜਿਹੀ ਹੀ ਆਉਣ ਵਾਲੀ ਪੰਜਾਬੀ ਫਿਲਮ ਦੂਰਬੀਨ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਗਾਇਕ ਨਿੰਜਾ, ਵਾਮੀਕਾ ਗੱਬੀ ਅਤੇ ਜੱਸ ਬਾਜਵਾ ਸਟਾਰਰ ਇਹ ਫਿਲਮ ਦੂਰਬੀਨ ਪਹਿਲਾਂ 17 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਫਿਲਮ ਦੇ ਆਉਣ ਦੀ ਤਰੀਕ ਬਦਲ ਕੇ ਅੱਗੇ ਕਰ ਦਿੱਤੀ ਗਈ ਹੈ ਅਤੇ ਹੁਣ 27 ਸਤੰਬਰ ਨੂੰ ਦੇਖਣ ਨੂੰ ਮਿਲੇਗੀ।

 

View this post on Instagram

 

“Doorbeen” now releasing on 27th September, 2019. @its_ninja @azaad_parindayfilms @ishu6799

A post shared by Wamiqa Gabbi (@wamiqagabbi) on

ਫਿਲਮ ਦੇ ਸ਼ੂਟ ਤੋਂ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਜੱਸ ਬਾਜਵਾ ਵੱਲੋਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ। ਜੱਸ ਬਾਜਵਾ ਇਸ ਫਿਲਮ 'ਚ ਪੰਜਾਬ ਪੁਲਿਸ ਦੇ ਕਿਰਦਾਰ 'ਚ ਨਜ਼ਰ ਆਉਣਗੇ।ਇਸ ਤੋਂ ਇਲਾਵਾ ਫਿਲਮ 'ਚ ਕਰਮਜੀਤ ਅਨਮੋਲ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣਗੇ।ਵਾਮੀਕਾ ਗੱਬੀ ਦੀਆਂ ਲਗਾਤਾਰ ਇਸ ਤੋਂ ਪਹਿਲਾਂ 26 ਅਪ੍ਰੈਲ ਅਤੇ 3 ਮਈ ਨੂੰ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਇਸ ਲਈ ਹੋ ਸਕਦਾ ਹੈ ਨਿਰਮਾਤਾਵਾਂ ਵੱਲੋਂ ਇਹ ਹੀ ਕਾਰਣ ਹੋਵੇ ਇਸ ਫਿਲਮ ਦੀ ਰਿਲੀਜ਼ ਤਾਰੀਕ ਬਦਲਣ ਦਾ।

ਹੋਰ ਵੇਖੋ : ਮੁਲਤਾਨ ਦੀਆਂ ਝਾਂਜਰਾਂ 'ਚ ਵਾਮੀਕਾ ਗੱਬੀ ਦਾ ਸ਼ਾਨਦਾਰ ਡਾਂਸ, 'ਨਾਢੂ ਖਾਂ' ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

 

View this post on Instagram

 

Team Doorbeen #17may @officialjassbajwa

A post shared by NINJA™ (@its_ninja) on

ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਨੂੰ ਡਾਇਰੈਕਟ ਕਰ ਰਹੇ ਹਨ ਇਸ਼ਾਨ ਚੋਪੜਾ, ਅਤੇ ਫਿਲਮ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network