ਜ਼ਬਰਦਸਤ ਐਕਸ਼ਨ ਤੇ ਡਰਾਮੇ ਦੇ ਨਾਲ ਭਰਿਆ ਨਿੰਜਾ ਦਾ ਸਿੰਗਲ ਟਰੈਕ ‘ਮਿੱਤਰਾਂ ਦਾ ਨਾਂਅ’ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | January 14, 2020

ਪੰਜਾਬੀ ਗਾਇਕ ਨਿੰਜਾ ਜੋ ਕਿ ਆਪਣੇ ਨਵੇਂ ਗੀਤ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ‘ਮਿੱਤਰਾਂ ਦਾ ਨਾਂਅ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਵਾਰ ਫਿਰ ਤੋਂ ਨਿੰਜਾ ਦੀ ਦਮਦਾਰ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਹੋਰ ਵੇਖੋ:‘MR ਲੇਲੇ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਵਰੁਣ ਧਵਨ ਨਜ਼ਰ ਆਏ ਇਸ ਅੰਦਾਜ਼ ‘ਚ ਕਿ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਰ ਰਹੇ ਨੇ ਅਜਿਹੇ ਕਮੈਂਟਸ ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਪਰਦੀਪ ਮਲਕ ਦੀ ਕਲਮ ‘ਚੋਂ ਨਿਕਲੇ ਨੇ। ਦੇਸੀ ਕਰਿਊ ਵੱਲੋਂ ਮਿੱਤਰਾਂ ਦਾ ਨਾਂਅ ਗਾਣੇ ਨੂੰ ਸ਼ਾਨਦਾਰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ। ਗਾਣੇ ਦਾ ਵੀਡੀਓ ਬੀ ਟੂਗੇਦਰ ਵੱਲੋਂ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਗਾਣੇ ‘ਚ ਅਦਾਕਾਰੀ ਕਰਦੇ ਹੋਏ ਵੀ ਨਿੰਜਾ ਖੁਦ ਨਜ਼ਰ ਆ ਰਹੇ ਹਨ। 3 ਮਿੰਟ 15 ਸੈਕਿੰਡ ਦਾ ਇਹ ਵੀਡੀਓ ਕਿਸੇ ਬਾਲੀਵੁੱਡ ਫ਼ਿਲਮ ਤੋਂ ਘੱਟ ਨਹੀਂ ਹੈ। ਇਸ ਵੀਡੀਓ ‘ਚ ਜ਼ਬਰਦਸਤ ਐਕਸ਼ਨ ਤੇ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਫ਼ਿਲਮ ਜ਼ਿੰਦਗੀ ਜ਼ਿੰਦਾਬਾਦ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਗੁੱਡ ਲੱਕ ਜੱਟਾ ‘ਚ ਵੀ ਮੁੱਖ ਕਿਰਦਾਰ ‘ਚ ਦਿਖਾਈ ਦੇਣਗੇ।

0 Comments
0

You may also like