ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਨਿੰਜਾ ਤੇ ਮੈਂਡੀ ਤੱਖਰ ਸਟਾਰਰ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਸ਼ੂਟ ਹੋਇਆ ਸ਼ੁਰੂ, ਦੇਖੋ ਤਸਵੀਰਾਂ

written by Aaseen Khan | March 15, 2019

ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਨਿੰਜਾ ਤੇ ਮੈਂਡੀ ਤੱਖਰ ਸਟਾਰਰ ਫਿਲਮ ਦਾ ਸ਼ੂਟ ਹੋਇਆ ਸ਼ੁਰੂ, ਦੇਖੋ ਤਸਵੀਰਾਂ : ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਜਿੰਨ੍ਹਾਂ ਨੇ ਪਿਛਲੇ ਦਿਨੀਂ ਆਪਣੀ ਨਵੀਂ ਫਿਲਮ 'ਜ਼ਿੰਗਦੀ ਜ਼ਿੰਦਾਬਾਦ' ਦਾ ਐਲਾਨ ਕੀਤਾ ਸੀ ਅਤੇ ਫਿਲਮ ਦੇ ਪੋਸਟਰ ਸਾਂਝੇ ਸਨ ਕੀਤੇ ਸੀ। ਫਿਲਮ 'ਚ ਫੀਮੇਲ ਲੀਡ ਰੋਲ ਮੈਂਡੀ ਤੱਖਰ ਵੱਲੋਂ ਨਿਭਾਇਆ ਜਾ ਰਿਹਾ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਫਿਲਮ ਡਾਕੂਆਂ ਦੇ ਮੁੰਡੇ ਯਾਨੀ ਮਿੰਟੂ ਗੁਰਸਰੀਆ ਵੱਲੋਂ ਲਿਖੀ ਗਈ ਹੈ ਅਤੇ ਉਹਨਾਂ ਦੀ ਜ਼ਿੰਗਦੀ 'ਤੇ ਹੀ ਅਧਾਰਿਤ ਹੈ। ਹੁਣ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਅਤੇ ਫਿਲਮ ਦੇ ਸੈੱਟ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

 
View this post on Instagram
 

New journey ? New experience New look #Zindgizindabaad Keepsuporting guys @rajivthakur007 #Yaadgrewal @singhsukh84

A post shared by NINJA™ (@its_ninja) on

ਫਿਲਮ 'ਚ ਨਾਇਕ ਦਾ ਕਿਰਦਾਰ ਨਿਭਾ ਰਹੇ ਨਿੰਜਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਤਸਵੀਰਾਂ 'ਚ ਨਿੰਜਾ ਅਤੇ ਫਿਲਮ ਦੀ ਸਟਾਰ ਕਾਸਟ ਖੜੀ ਨਜ਼ਰ ਆ ਰਹੀ ਹੈ। ਫਿਲਮ 'ਚ ਸੁਖਦੀਪ ਸੁਖ,ਮੈਂਡੀ ਤੱਖਰ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ,ਸੈਮਿਉਲ ਜੌਹਨ,ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਪ੍ਰੇਮ ਸਿੰਘ ਸਿੱਧੂ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਅਤੇ ਫਿਲਮ ਦੇ ਪ੍ਰੋਡਿਊਸਰ ਰਿਤਿਕ ਬਾਂਸਲ,ਅਸ਼ੋਕ ਯਾਦਵ, ਮਨਦੀਪ ਸਿੰਘ ਮੰਨਾ, ਅਤੇ ਗੌਰਵ ਮਿੱਤਲ ਕਰ ਰਹੇ। ਹੋਰ ਵੇਖੋ : 'ਯਾਰਾ ਵੇ' 'ਚ ਨਸੀਬੋ 'ਤੇ ਬੂਟੇ ਦੀ ਲਵ ਸਟੋਰੀ ਹੋਵੇਗੀ ਕੁਝ ਖਾਸ, ਦੇਖੋ ਤਸਵੀਰਾਂ
2 ਅਗਸਤ ਨੂੰ ਜ਼ਿੰਦਗੀ ਜ਼ਿੰਦਾਬਾਦ ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਨਿੰਜਾ ਅਤੇ ਜੱਸ ਬਾਜਵਾ ਸਟਾਰਰ ਫਿਲਮ ਦੂਰਬੀਨ ਦਾ ਵੀ ਸ਼ੂਟ ਚੱਲ ਰਿਹਾ ਹੈ ਜੋ ਕਿ ਇਸੇ ਸਾਲ ਦੇਖਣ ਨੂੰ ਮਿਲੇਗੀ। ਨਿੰਜਾ ਨੇ ਜ਼ਿੰਦਗੀ ਜ਼ਿੰਦਾਬਾਦ ਫਿਲਮ ਲਈ ਕੁਝ ਵਜ਼ਨ ਵੀ ਵਧਾਇਆ ਹੈ ਜੋ ਫਿਲਮ ਦੇ ਪੋਸਟਰ 'ਚ ਦੇਖਣ ਮਿਲਿਆ ਸੀ।

0 Comments
0

You may also like