ਸੋਨਮ ਬਾਜਵਾ ਨੇ ਨਿੰਜਾ ਨੂੰ ਧਾਰਿਆ ਗੁਰੂ, ਲੈ ਰਹੇ ਨੇ ਗਾਇਕੀ ਦੇ ਗੁਰ, ਦੇਖੋ ਸੋਨਮ ਬਾਜਵਾ ਦੀ ਸ਼ਾਨਦਾਰ ਗਾਇਕੀ

Written by  Aaseen Khan   |  October 11th 2019 04:48 PM  |  Updated: October 11th 2019 04:48 PM

ਸੋਨਮ ਬਾਜਵਾ ਨੇ ਨਿੰਜਾ ਨੂੰ ਧਾਰਿਆ ਗੁਰੂ, ਲੈ ਰਹੇ ਨੇ ਗਾਇਕੀ ਦੇ ਗੁਰ, ਦੇਖੋ ਸੋਨਮ ਬਾਜਵਾ ਦੀ ਸ਼ਾਨਦਾਰ ਗਾਇਕੀ

ਪੰਜਾਬੀ ਸਿਨੇਮਾ ਦੀ ਅੜਬ ਮੁਟਿਆਰ ਸੋਨਮ ਬਾਜਵਾ ਜਿੰਨ੍ਹਾਂ ਦੀ ਅਦਾਕਾਰੀ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਅੱਜ ਉਨ੍ਹਾਂ ਆਪਣੇ ਇੱਕ ਹੋਰ ਹੁਨਰ ਤੋਂ ਪਰਦਾ ਚੁੱਕਿਆ ਹੈ। ਸੋਨਮ ਬਾਜਵਾ ਅਦਾਕਾਰੀ ਹੀ ਨਹੀਂ ਸਗੋਂ ਗਾਇਕ ਵੀ ਵਧੀਆ ਹਨ ਜਿਹੜਾ ਉਹਨਾਂ ਦੇ ਹਾਲ ਹੀ 'ਚ ਸਾਹਮਣੇ ਆਈ ਵੀਡੀਓ ਤੋਂ ਪਤਾ ਲੱਗਦਾ ਹੈ। ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਸੋਨਮ ਬਾਜਵਾ ਨਿੰਜਾ ਨੂੰ ਗਾਇਕੀ 'ਚ ਆਪਣਾ ਗੁਰੂ ਕਹਿ ਰਹੀ ਹੈ ਅਤੇ ਨਾਲ ਹੀ ਨਿੰਜਾ ਨਾਲ ਬਹੁਤ ਹੀ ਪਿਆਰਾ ਗਾਣਾ 'ਲਗ ਜਾ ਗਲੇ' ਆਪਣੀ ਮਿੱਠੀ ਜਿਹੀ ਅਵਾਜ਼ 'ਚ ਗਾ ਰਹੇ ਹਨ।

 

View this post on Instagram

 

#18Oct #ardabmutiyaran #VickeyAhuja #BabuBains

A post shared by NINJA™ (@its_ninja) on

ਨਿੰਜਾ ਅਤੇ ਸੋਨਮ ਬਾਜਵਾ ਫ਼ਿਲਮ ਅੜਬ ਮੁਟਿਆਰਾਂ 'ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ ਜਿਹੜੀ ਕਿ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਸੋਨਮ ਬਾਜਵਾ ਦਾ ਕਿਰਦਾਰ ਬੱਬੂ ਬੈਂਸ ਨਾਮ ਦੀ ਲੜਕੀ ਦਾ ਹੈ ਜਿਹੜੀ ਕਿ ਪਿੰਡ ਦੀ ਲੜਕੀ ਹੈ ਤੇ ਦੇਸੀ ਰੰਗ ਢੰਗ 'ਚ ਰਹਿੰਦੀ ਹੈ। ਨਿੰਜਾ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਕਿਹਾ ਹੈ ਕਿ ਬੱਬੂ ਬੈਂਸ ਦਾ ਇਹ ਵੀ ਇੱਕ ਨਵਾਂ ਟੈਲੇਂਟ ਦੇਖੋ ਤੇ ਦੱਸੋ ਕਿੱਦਾਂ ਲੱਗਿਆ।'

ਹੋਰ ਵੇਖੋ : ਵਿਦੇਸ਼ਾਂ 'ਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਖੰਭ ਲਗਾਉਂਦਾ ਦੇਬੀ ਮਖਸੂਸਪੁਰੀ ਦਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

 

View this post on Instagram

 

#ArdabMutiyar #BabbuBains Da talent chk kro ? Bains Saab kmaal Hogi ✊ #18oct #ArdabMutiyaran @sonambajwa

A post shared by NINJA™ (@its_ninja) on

ਮਹਿਰੀਨ ਪੀਰਜ਼ਾਦਾ ਅਤੇ ਨਿੰਜਾ ਦੀ ਜੋੜੀ ਫ਼ਿਲਮ ‘ਚ ਦੇਖਣ ਨੂੰ ਮਿਲਣ ਵਾਲੀ ਹੈ ਅਤੇ ਉੱਥੇ ਹੀ ਅਜੇ ਸਰਕਾਰੀਆ ਅਤੇ ਸੋਨਮ ਬਾਜਵਾ ਦੀ ਜੋੜੀ ਫ਼ਿਲਮ ‘ਚ ਨਜ਼ਰ ਆਵੇਗੀ।ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਸੁਦੇਸ਼ ਲਹਿਰੀ, ਬੀ.ਐੱਨ.ਸ਼ਰਮਾ, ਉਪਾਸਨਾ ਸਿੰਘ, ਰਾਜੀਵ ਮਹਿਰਾ, ਵਰਗੇ ਬਹੁਤ ਸਾਰੇ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।ਇਹ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਦੀ ਡਾਇਰੈਕਸ਼ਨ ‘ਚ ਬਣੀ ਹੈ ਅਤੇ ਧੀਰਜ ਰਤਨ ਹੋਰਾਂ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network