ਸਾਰੇ ਸਵੈਗੀ ਜੋੜਿਆਂ ਲਈ ਹੈ ਨਿੰਜਾ ਦਾ ਨਵਾਂ ਡੁਇਟ ਨੰਬਰ ‘ਬਰਾਂਡਿਡ ਨਖਰਾ’

Written by  Gourav Kochhar   |  February 20th 2018 07:59 AM  |  Updated: February 20th 2018 07:59 AM

ਸਾਰੇ ਸਵੈਗੀ ਜੋੜਿਆਂ ਲਈ ਹੈ ਨਿੰਜਾ ਦਾ ਨਵਾਂ ਡੁਇਟ ਨੰਬਰ ‘ਬਰਾਂਡਿਡ ਨਖਰਾ’

ਇਕ ਸਮਾਂ ਸੀ ਜਦੋਂ ਜ਼ਿਆਦਾਤਰ ਗੀਤ ਡੂ-ਇਟ ਹਨ | ਪਰ ਹੌਲੀ ਹੌਲੀ ਜੋੜੇ ਦੇ ਗਾਣਿਆਂ ਦੀ ਮਾਰਕੀਟ ਖਤਮ ਹੋ ਗਈ ਅਤੇ ਸਿਰਫ਼ ਇਕੱਲੇ ਟਰੈਕ ਹੀ ਲੋਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ | ਪਰ ਇਕ ਵਾਰ ਫਿਰ ਡੂ-ਇਟ ਵਾਲੇ ਟ੍ਰੈਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ ਅਤੇ ਅੱਜ ਦੇ ਨੌਜਵਾਨ ਵਧੀਆ ਸੰਗੀਤ ਨੂੰ ਸੁਨਣਾ ਤੇ ਪਿਆਰ ਕਰਨਾ ਪਸੰਦ ਕਰਦੇ ਹਨ | ਹਾਲ ਹੀ 'ਚ ਪੰਜਾਬੀ ਇੰਡਸਟਰੀ ਦੇ ਵਿਲੱਖਣ ਗਾਇਕ-ਅਭਿਨੇਤਾ, ਨਿੰਜਾ ਜਿੰਨਾ ਨੇ ਸਾਨੂੰ ਰੋਈਂ ਨਾਂ , ਪਿੰਡਾਂ ਵਾਲੇ ਜੱਟ, ਚੈਲੇਂਜ, ਆਦਿ ਵਰਗੇ ਚਾਰਟਬੱਸਟਰ ਗੀਤ ਦਿੱਤੇ ਨੇ, ਹੁਣ ਆਪਣਾ ਨਵਾਂ ਡੂ-ਇਟ ਗੀਤ ਲੈ ਕ ਆ ਰਹੇ ਨੇ |

Branded Nakhra - NInja

ਹੁਣ ਨਿੰਜਾ ਦਾ ਗਾਇਕਾ ਸਨਾ ਦੇ ਨਾਲ ਨਵਾਂ ਗੀਤ ‘ਬਰਾਂਡਿਡ ਨਖਰਾ Branded Nakhra’ ਆ ਰਿਹਾ ਹੈ | ਦਸ ਦੇਈਏ ਕਿ ਸਨਾ ਪਹਿਲਾ ਹਰੀਸ਼ ਵਰਮਾ ਨਾਲ ਇਸ਼ਕ ਬਿਮਾਰੀ ਗਾ ਚੁਕੀ ਹੈ | ਇਹ ਗਾਣਾ ਨਿੰਜਾ Ninja ਦਾ ਪਹਿਲਾ ਡੀਏਟ ਟ੍ਰੈਕ ਹੈ| ਇਸ ਗੀਤ ਦੇ ਬੋਲ ਵਖਰਾ ਸਵੈਗ ਗੀਤ ਤੋਂ ਪ੍ਰਸਿੱਧੀ ਹਾਸਿਲ ਕੀਤੀ ਗੀਤਕਾਰ, ਨਵ ਫ਼ਿਰੋਜ਼ਪੁਰੀਆ ਨੇ ਲਿਖੇ ਹਨ | ਇਸ ਗੀਤ ਤੇ ਭੰਗੜਾ ਬੀਟ ਗੋਲਡ ਬੋਯ ਦੁਆਰਾ ਬਣਾਈਆਂ ਗਈਆਂ ਹਨ | ਗੀਤ ਦਾ ਵੀਡੀਓ ਪ੍ਰਿੰਸ ਸ਼ਰਮਾ ਦੁਆਰਾ ਬਣਾਇਆ ਗਿਆ ਹੈ | ਕਾਨਸੈਪਟ ਉਮੇਸ਼ ਕਰਮਾਵਾਲਾ ਅਤੇ ਵਾਈਟ ਹਿੱਲ ਮਿਊਜ਼ਿਕ ਦੁਆਰਾ ਪੇਸ਼ ਕੀਤਾ ਗਿਆ ਹੈ |

cc

ਗੀਤ ਦਾ ਵਿਡੀਓ ਇੰਨਾ ਜੀਵੰਤ ਹੈ ਕਿ ਕੋਈ ਵੀ ਇਸ 'ਤੇ ਕੋਈ ਵੀ ਇਸ ਗੀਤ ਤੇ ਥਿਰਕਣ ਤੇ ਮਜਬੂਰ ਹੋ ਜਾਏਗਾ | ਇਸ ਗੀਤ ਵਿਚ ਮਸ਼ਹੂਰ ਪੰਜਾਬੀ ਮਾਡਲ ਜੱਗੀ ਖੜੋਦ ਨਜ਼ਰ ਆਉਣਗੀ ਜਿਨ੍ਹਾਂ ਨੇ ਸੁਨੰਦਾ ਸ਼ਰਮਾ ਦੇ ਗੀਤ 'ਪਟਾਕੇ' ,'ਬਿਦਕਨ', 'ਪਿੰਡਾਂ ਵਾਲੀ ਮੱਟ', 'ਗੁਜਰਾਂ ਦਾ ਮੁੰਡਾ' ਵਰਗੇ ਕਈ ਗਾਣਿਆਂ ਵਿਚ ਕੰਮ ਕੀਤਾ ਹੈ | ਇਸ ਗਾਣੇ ਤੋਂ ਪਹਿਲਾਂ, ਨਿੰਜਾ ਨੇ ਆਪਣੀ ਪਹਿਲੀ ਫ਼ਿਲਮ "ਚੰਨਾ ਮਰੇਆ" ਲਈ ਜੋਤਿਕਾ ਨਾਗਰੀ ਨਾਲ 'ਜਿੰਨੇ ਸਾਹ' ਗਾ ਚੁਕੇ ਨੇ |

ਗੀਤ ਦੀ ਵੀਡੀਓ ਨੂੰ ਵੇਖਣ ਲਈ ਥੱਲੇ ਦਿੱਤੇ ਲਿੰਕ ਉੱਤੇ ਕਲਿੱਕ ਕਰੋ |

https://youtu.be/Js63OppByUE

ਅਸੀਂ ਤਾਂ ਪਹਿਲਾਂ ਹੀ ਇਸ ਗਾਣੇ ਨਾਲ ਪਿਆਰ ਵਿੱਚ ਪੈ ਗਏ ਹਾਂ| ਇਸ 'ਤੇ ਤੁਹਾਡਾ ਕੀ ਕਹਿਣਾ ਹੈ !!! ਸਾਨੂੰ ਹੇਠਾਂ ਦਿੱਤੇ ਕਮੇੰਟ੍ਸ ਭਾਗ ਵਿੱਚ ਦੱਸੋ |

Branded Nakhra


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network