ਸੋਨਮ ਬਾਜਵਾ ਤੇ ਨਿੰਜਾ ਨੇ ਅੜਬ ਮੁਟਿਆਰਾਂ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਟਰੇਲਰ ਦੀ ਰਿਲੀਜ਼ ਡੇਟ ਬਾਰੇ ਕੀਤਾ ਖੁਲਾਸਾ

Written by  Lajwinder kaur   |  September 19th 2019 10:10 AM  |  Updated: September 19th 2019 10:10 AM

ਸੋਨਮ ਬਾਜਵਾ ਤੇ ਨਿੰਜਾ ਨੇ ਅੜਬ ਮੁਟਿਆਰਾਂ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਟਰੇਲਰ ਦੀ ਰਿਲੀਜ਼ ਡੇਟ ਬਾਰੇ ਕੀਤਾ ਖੁਲਾਸਾ

ਸੋਨਮ ਬਾਜਵਾ ਤੇ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ‘ਅੜਬ ਮੁਟਿਆਰਾਂ’ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਦੋਵੇਂ ਕਲਾਕਾਰ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੋਵਾਂ ਅਦਾਕਾਰਾਂ ਨੇ ਇੰਸਟਾਗ੍ਰਾਮ ਉੱਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਫ਼ਿਲਮ ਅੜਬ ਮੁਟਿਆਰਾਂ ਦਾ ਟਰੇਲਰ 2 ਦਿਨਾਂ ਬਾਅਦ ਆ ਰਿਹਾ ਹੈ..’

ਇਹ ਫ਼ਿਲਮ ਡਾਇਰੈਕਟਰ ਮਾਨਵ ਸ਼ਾਹ ਦੀ ਰੇਖ-ਦੇਖ ਹੇਠ ਤਿਆਰ ਕੀਤੀ ਗਈ ਹੈ। ‘ਅੜਬ ਮੁਟਿਆਰਾਂ’ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਧੀਰਜ ਰਤਨ ਹੋਰਾਂ ਵੱਲੋ ਲਿਖਿਆ ਗਿਆ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ। ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ ‘ਚ ਬੈਨਰ ਹੇਠ ਬਣਾਈ ਗਈ ਹੈ। ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੱਧੂ ਅਤੇ ਮਾਨਮੋਰਦ ਸਿੱਧੂ ਹਨ। ਇਸ ਫ਼ਿਲਮ ‘ਚ ਨਿੰਜਾ ਤੇ ਸੋਨਮ ਬਾਜਵਾ ਤੋਂ ਇਲਾਵਾ ਮਹਿਰੀਨ ਪੀਰਜ਼ਾਦਾ ਤੇ ਅਜੇ ਸਰਕਾਰੀਆ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

ਇਹ ਫ਼ਿਲਮ ਇੱਕ ਪਰਿਵਾਰਕ ਮੂਵੀ ਹੋਵੇਗੀ, ਜਿਸ ‘ਚ ਉਨ੍ਹਾਂ ਔਰਤਾਂ ਤੇ ਕੁੜੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਜੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦੀਆਂ ਇੱਛਾਵਾਂ ਰੱਖਦੀਆਂ ਹਨ। ਇਸ ਤੋਂ ਇਲਾਵਾ ਬੀ.ਐੱਨ ਸ਼ਰਮਾ ਤੇ ਸੁਦੇਸ਼ ਲਹਿਰੀ ਵੀ ਆਪਣੀ ਕਾਮੇਡੀ ਦੇ ਤੜਕੇ ਨਾਲ ਇਸ ਫ਼ਿਲਮ ‘ਚ ਚਾਰ ਚੰਨ ਲਗਾਉਣਗੇ। ਇਹ ਫ਼ਿਲਮ 18 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network