ਨਿੰਜਾ ਨੇ ਲਈ ਨਵੀਂ ਲਗਜ਼ਰੀ ਕਾਰ, ਮਾਪਿਆਂ ਦੇ ਨਾਲ ਪੂਜਾ ਕਰਦੇ ਹੋਏ ਆਏ ਨਜ਼ਰ, ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸਾਂਝਾ ਕੀਤਾ ਵੀਡੀਓ

written by Lajwinder kaur | May 16, 2021

ਪੰਜਾਬੀ ਗਾਇਕ ਨਿੰਜਾ (NINJA) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਨਵੀਂ ਕਾਰ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।

image of ninja with parents Image Source: Instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਐਲਬਮ ‘Moosetape’ ਦਾ ਪਹਿਲਾ ਟਰੈਕ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ
image of ninja Image Source: Instagram
ਇਸ ਵੀਡੀਓ ਚ ਨਿੰਜਾ ਦੇ ਮਾਪੇ ਪੂਜਾ ਕਰਕੇ ਆਪਣੀ ਸ਼ੁਕਾਮਨਾਵਾਂ ਆਪਣੇ ਬੇਟੇ ਨੂੰ ਦਿੰਦੇ ਹੋਏ ਹੋਏ ਨਜ਼ਰ ਆ ਰਹੇ ਨੇ। ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਏਨੇ ਜੋਗਾ ਸਿਰਫ ਮਾਂ-ਬਾਪ ਦੇ ਆਸ਼ੀਰਵਾਦ ਤੇ ਤੁਹਾਡੇ ਪਿਆਰ ਕਰਕੇ ਹੋਇਆ... ਸ਼ੁਕਰ ਆ ਤੇਰਾ ਪਰਮਾਤਮਾ’। ਪ੍ਰਸ਼ੰਸਕ ਕਮੈਂਟ ਕਰਕੇ ਗਾਇਕ ਨਿੰਜਾ ਨਵੀਂ  'jeep rubicon' ਦੀਆਂ ਵਧਾਈਆਂ ਦੇ ਰਹੇ ਨੇ। ਇਸ ਵੀਡੀਓ ਨੂੰ ਚਾਰ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ।
ninja with new car Image Source: Instagram
ਜੇ ਗੱਲ ਕਰੀਏ ਗਾਇਕ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਨੇ। ਉਹ ਰੋਈਂ ਨਾ, ਆਦਤ, ਦਿਲ, ਮਿੱਤਰਾਂ ਦਾ ਨਾਂਅ, ਕੱਲ੍ਹਾ ਚੰਗਾ, ਵਿਆਹ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੀ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।
 
View this post on Instagram
 

A post shared by NINJA (@its_ninja)

0 Comments
0

You may also like