Advertisment

ਗਾਇਕ ਨਿੰਜਾ ਨੇ ਏਸੀਪੀ ਅਨਿਲ ਕੋਹਲੀ ਨੂੰ ਦਿੱਤੀ ਇਸ ਤਰ੍ਹਾਂ ਸ਼ਰਧਾਂਜਲੀ, ਡਿਊਟੀ ਕਰਦੇ ਹੋਏ ਕੋਰੋਨਾ ਵਾਇਰਸ ਦੀ ਆਏ ਸਨ ਲਪੇਟ ’ਚ

author-image
By Rupinder Kaler
New Update
ਗਾਇਕ ਨਿੰਜਾ ਨੇ ਏਸੀਪੀ ਅਨਿਲ ਕੋਹਲੀ ਨੂੰ ਦਿੱਤੀ ਇਸ ਤਰ੍ਹਾਂ ਸ਼ਰਧਾਂਜਲੀ, ਡਿਊਟੀ ਕਰਦੇ ਹੋਏ ਕੋਰੋਨਾ ਵਾਇਰਸ ਦੀ ਆਏ ਸਨ ਲਪੇਟ ’ਚ
Advertisment
ਬੀਤੇ ਸ਼ਨੀਵਾਰ ਨੂੰ ਏਸੀਪੀ ਅਨਿਲ ਕੋਹਲੀ ਦਾ ਕੋਵਿਡ-19 ਦੀ ਲਾਗ ਨਾਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ । ਖ਼ਬਰਾਂ ਦੀ ਮੰਨੀਏ ਤਾਂ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਪਣੀ ਡਿਊਟੀ ਦੌਰਾਨ ਹੀ ਆਏ ਸਨ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਕੋਈ ਵੀ ਯਾਤਰਾ ਨਹੀਂ ਸੀ ਕੀਤੀ । ਏਸੀਪੀ ਦੀ ਇਸ ਤਰ੍ਹਾਂ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । https://www.instagram.com/p/B_BvDGhjv1a/ ਪਰ ਪੂਰੇ ਪੰਜਾਬ ਦੇ ਲੋਕਾਂ ਨੂੰ ਉਹਨਾਂ ’ਤੇ ਮਾਨ ਹੈ, ਇਸੇ ਲਈ ਉਹਨਾਂ ਦੇ ਸਨਮਾਨ ਵਿੱਚ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਪੋਸਟਾਂ ਦਿਖਾਈ ਦੇ ਰਹੀਆਂ ਹਨ । ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨੇ ਵੀ ਸਵਰਗਵਾਸੀ ਏਸੀਪੀ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ । https://www.instagram.com/p/B_NJFugjR-L/ ਨਿੰਜਾ ਨੇ ਏਸੀਪੀ ਦੀ ਤਸਵੀਰ ਸਾਂਝੀ ਕਰਦੇ ਹੋਏ ਇਸ ਨੂੰ ਭਾਵੁਕ ਕੈਪਸ਼ਨ ਵੀ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਜਾ ਏਨੀਂ ਦਿਨੀਂ ਲਾਕਡਾਊਨ ਕਰਕੇ ਘਰਾਂ ਵਿੱਚ ਬੰਦ ਮਜ਼ਦੂਰਾਂ ਤੱਕ ਰਾਸ਼ਨ ਵੀ ਪਹੁੰਚਾ ਰਹੇ ਹਨ । https://www.instagram.com/p/B_OekFqDIID/
Advertisment

Stay updated with the latest news headlines.

Follow us:
Advertisment
Advertisment
Latest Stories
Advertisment