ਨਿੰਜਾ ਨੇ ਫੌਜੀ ਜਵਾਨਾਂ ਨਾਲ ਬਿਤਾਏ ਪਲ, ਤਸਵੀਰ ਕੀਤੀ ਸਾਂਝੀ

Written by  Lajwinder kaur   |  October 13th 2019 05:13 PM  |  Updated: October 13th 2019 05:17 PM

ਨਿੰਜਾ ਨੇ ਫੌਜੀ ਜਵਾਨਾਂ ਨਾਲ ਬਿਤਾਏ ਪਲ, ਤਸਵੀਰ ਕੀਤੀ ਸਾਂਝੀ

ਪੰਜਾਬੀ ਗਾਇਕ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਅੜਬ ਮੁਟਿਆਰਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਇਸ ਫ਼ਿਲਮ ‘ਚ ਉਹ ਮਹਿਰੀਨ ਪੀਰਜ਼ਾਦਾ ਦੇ ਆਪੋਜ਼ਿਟ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

 

View this post on Instagram

 

With Real Heroes #Respect #IndianArmy

A post shared by NINJA™ (@its_ninja) on

ਹੋਰ ਵੇਖੋ:ਵਿੱਕੀ ਕੌਸ਼ਲ ਨੂੰ ਪਸੰਦ ਹੈ ਬੀ ਪਰਾਕ ਤੇ ਜਾਨੀ ਦਾ ਗੀਤ ‘ਹੱਥ ਚੁੰਮੇ’, ਦੇਖ ਵਾਇਰਲ ਵੀਡੀਓ

ਨਿੰਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਭਾਰਤੀ ਫੌਜੀ ਜਵਾਨਾਂ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਨਾਲ ਲਿਖਿਆ ਹੈ, ‘ਅਸਲੀ ਹੀਰੋਸ ਨਾਲ #Respect #IndianArmy’। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੌਜੀ ਵੀਰਾਂ ਨਾਲ ਲਈ ਤਸਵੀਰ ਨੂੰ 81 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਜੇ ਗੱਲ ਕਰੀਏ ਨਿੰਜਾ ਦੇ ਕੰਮ ਦੀ ਤਾਂ ਪਿਛਲੇ ਮਹੀਨੇ ਉਹ ਦੂਰਬੀਨ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਇਹ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਚ ਮਿੰਟੂ ਗੁਰਸਰੀਆ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network