ਨਿੰਜਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੈਰੇਬੀਅਨ ਅਦਾਕਾਰਾ ਨੂੰ ਸਿਖਾ ਰਹੇ ਨੇ ਭੰਗੜਾ, ਦੇਖੋ ਵੀਡੀਓ

Written by  Lajwinder kaur   |  September 09th 2019 01:01 PM  |  Updated: September 09th 2019 01:10 PM

ਨਿੰਜਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੈਰੇਬੀਅਨ ਅਦਾਕਾਰਾ ਨੂੰ ਸਿਖਾ ਰਹੇ ਨੇ ਭੰਗੜਾ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਮਦਾਰ ਆਵਾਜ਼ ਦੇ ਮਾਲਿਕ ਨਿੰਜਾ ਜੋ ਕਿ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਜੀ ਹਾਂ ਏਨੀ ਦਿਨੀਂ ਉਹ ਆਪਣੇ ਅਗਲੇ ਆਉਣ ਵਾਲੇ ਪ੍ਰੋਜੈਕਟਸ ‘ਚ ਬਿਜ਼ੀ ਚੱਲ ਰਹੇ ਹਨ ਤੇ ਜਿਸ ਕਰਕੇ ਉਹ ਇੰਗਲੈਂਡ ਸ਼ੂਟਿੰਗ ਲਈ ਗਏ ਹੋਏ ਹਨ।

 

View this post on Instagram

 

Punjabi Bhangra with Carribean Topping .... Delicious! @tiacostell

A post shared by NINJA™ (@its_ninja) on

ਹੋਰ ਵੇਖੋ:ਜਦੋਂ ਭੇਡ ਨੇ ‘ਰੱਬ ਦਾ ਬੰਦਾ’ ਗਾਉਣ ਵਾਲੇ ਗਾਇਕ ‘ਅਹਨ’ ਦੇ ਸੁਰਾਂ ‘ਚ ਮਿਲਾਏ ਸੁਰ ਤਾਂ ਵਾਮਿਕਾ ਗੱਬੀ ਨੇ ਕੀਤਾ ਅਜਿਹਾ ਕਮੈਂਟ, ਦੇਖੋ ਵੀਡੀਓ

ਇਸ ਦਰਮਿਆਨ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਦੇ ਨਾਲ ਕੈਰੇਬੀਅਨ ਅਦਾਕਾਰਾ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਪੰਜਾਬੀ ਭੰਗੜਾ ਕੈਰੇਬੀਅਨ ਟੋਪਿੰਗ ਦੇ ਨਾਲ..ਬਹੁਤ ਵਧੀਆ..’ Tia Costell ਨਾਂਅ ਦੀ ਇਸ ਅਦਾਕਾਰਾ ਨੂੰ ਟੈਗ ਵੀ ਕੀਤਾ ਹੈ। ਇਸ ਵੀਡੀਓ ‘ਚ ਨਿੰਜਾ Tia Costell ਨੂੰ ਪੰਜਾਬੀ ਗੀਤ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਅਜੇ ਤੱਕ ਦੇਖ ਚੁੱਕੇ ਹਨ।

ਉਮੇਸ਼ ਕਰਮਾਵਾਲਾ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ ਗੁੱਡ ਲੱਕ ਜੱਟਾ ‘ਚ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਵਿਕਰਮ ਥੋਰੀ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਐਕਸ਼ਨ, ਥ੍ਰੀਲਰ, ਰੋਮਾਂਸ ਤੇ ਕਾਮੇਡੀ ਦੇ ਨਾਲ ਭਰਪੂਰ ਫ਼ਿਲਮ ਦੂਰਬੀਨ ‘ਚ ਨਜ਼ਰ ਆਉਣਗੇ ਜੋ ਕਿ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network