ਟੁੱਟੇ ਦਿਲਾਂ ਦਾ ਦਰਦ ਬਿਆਨ ਕਰਦਾ 'ਅੜਬ ਮੁਟਿਆਰਾਂ' ਫ਼ਿਲਮ ਦਾ ਗੀਤ 'ਤੇਰੇ ਬਿਨ ਹੋਇਆ' ਰਿਲੀਜ਼, ਦੇਖੋ ਵੀਡੀਓ

Written by  Aaseen Khan   |  October 17th 2019 03:28 PM  |  Updated: October 17th 2019 03:28 PM

ਟੁੱਟੇ ਦਿਲਾਂ ਦਾ ਦਰਦ ਬਿਆਨ ਕਰਦਾ 'ਅੜਬ ਮੁਟਿਆਰਾਂ' ਫ਼ਿਲਮ ਦਾ ਗੀਤ 'ਤੇਰੇ ਬਿਨ ਹੋਇਆ' ਰਿਲੀਜ਼, ਦੇਖੋ ਵੀਡੀਓ

ਮੈਗਾ ਸਟਾਰਕਾਸਟ ਵਾਲੀ ਫ਼ਿਲਮ ਅੜਬ ਮੁਟਿਆਰਾਂ ਜਿਸ ਦੇ ਰਿਲੀਜ਼ ਹੋਣ 'ਚ ਸਿਰਫ ਇੱਕ ਦਿਨ ਬਾਕੀ ਹੈ ਪਰ ਉਸ ਤੋਂ ਪਹਿਲਾਂ ਫ਼ਿਲਮ ਦਾ ਬਹੁਤ ਹੀ ਖੂਬਸੂਰਤ ਗੀਤ ਤੇਰੇ ਬਿਨ ਫ਼ਿਲਮ 'ਚ ਅਹਿਮ ਭੂਮਿਕਾ ਨਿਭਾ ਰਹੇ ਗਾਇਕ ਨਿੰਜਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ।ਗਾਣੇ 'ਚ ਟੁੱਟੇ ਦਿਲਾਂ ਦਾ ਦਰਦ ਨਿੰਜਾ ਦੀ ਦਰਦ ਭਰੀ ਅਵਾਜ਼ 'ਚ ਸੁਣਨ ਨੂੰ ਮਿਲ ਰਿਹਾ ਹੈ। ਸੁੱਖ ਸੋਹਲ ਵੱਲੋਂ ਇਸ ਗੀਤ ਦੇ ਬੋਲ ਲਿਖੇ ਹਨ ਅਤੇ ਨਾਮੀ ਮਿਊਜ਼ਿਕ ਡਾਇਰੈਕਟਰ ਗੋਲਡ ਬੋਆਏ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ।

ਸੋਨਮ ਬਾਜਵਾ, ਅਜੇ ਸਰਕਾਰੀਆ, ਨਿੰਜਾ ਅਤੇ ਮਹਿਰੀਨ ਪੀਰਜ਼ਾਦਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਮਾਨਵ ਸ਼ਾਹ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਸੁਦੇਸ਼ ਲਹਿਰੀ, ਬੀ.ਐੱਨ.ਸ਼ਰਮਾ, ਉਪਾਸਨਾ ਸਿੰਘ, ਰਾਜੀਵ ਮਹਿਰਾ, ਵਰਗੇ ਬਹੁਤ ਸਾਰੇ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।ਇਹ ਫ਼ਿਲਮ ਇੱਕ ਪਰਿਵਾਰਕ ਮੂਵੀ ਹੋਵੇਗੀ, ਜਿਸ ‘ਚ ਉਨ੍ਹਾਂ ਔਰਤਾਂ ਤੇ ਕੁੜੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਜੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦੀਆਂ ਇੱਛਾਵਾਂ ਰੱਖਦੀਆਂ ਹਨ।

ਹੋਰ ਵੇਖੋ : ਗੀਤਕਾਰ ਕੁਲਦੀਪ ਕੰਡਿਆਰਾ ਸਾਫ਼ ਸੁੱਥਰੀ ਕਲਮ ਦਾ ਹੈ ਧਨੀ, ਕਰਮਜੀਤ ਅਨਮੋਲ ਨੇ ਗਾਏ ਹਨ ਜ਼ਿਆਦਾਤਰ ਗੀਤ

ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ ‘ਚ ਫ਼ਿਲਮ ਨੂੰ ਫ਼ਿਲਮਾਇਆ ਗਿਆ ਹੈ। 18 ਅਕਤੂਬਰ ਨੂੰ ਫ਼ਿਲਮ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network