ਨਿੰਜਾ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ‘ਚ ਬਦਲਾਅ, ਹੁਣ ਇਸ ਡੇਟ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

Written by  Lajwinder kaur   |  July 31st 2019 01:13 PM  |  Updated: July 31st 2019 01:13 PM

ਨਿੰਜਾ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ‘ਚ ਬਦਲਾਅ, ਹੁਣ ਇਸ ਡੇਟ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਪੰਜਾਬੀ ਸਿਨੇਮਾ ਦੀ ਵੱਧਦੀ ਲੋਕਪ੍ਰਿਅਤਾ ਇਸ ਗੱਲ ਤੋਂ ਜ਼ਾਹਿਰ ਹੋ ਰਹੀ ਹੈ ਕਿ ਹਰ ਮਹੀਨੇ ਤੇ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਜਿਸਦੇ ਚੱਲਦੇ ਫ਼ਿਲਮਾਂ ਦੀ ਰਿਲੀਜ਼ ਡੇਟਸ ‘ਚ ਬਲਦਾਅ ਕੀਤਾ ਜਾ ਰਿਹਾ ਹੈ। ਇਸ ਕਰਕੇ ਕੁਝ ਫ਼ਿਲਮਾਂ ਦੀ ਤਾਰੀਖ ਬਦਲਾਕੇ ਕੁਝ ਮਹੀਨੇ ਅੱਗੇ ਕੀਤੀਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਦੀ ਫ਼ਿਲਮਾਂ ਦੀ ਰਿਲੀਜ਼ ਡੇਟ ਦੇ ਬਦਲਾਅ ਤੋਂ ਬਾਅਦ ਹੁਣ ਨਿੰਜਾ ਦੀ ਆਉਣ ਵਾਲੀ ਫ਼ਿਲਮ ਜ਼ਿੰਦਗੀ ਜ਼ਿੰਦਾਬਾਦ ਦੀ ਵੀ ਰਿਲੀਜ਼ ਤਾਰੀਖ ‘ਚ ਬਦਲਾਅ ਕੀਤਾ ਗਿਆ ਹੈ।

 

View this post on Instagram

 

ਆਪਣੀ ਕਿਤਾਬ 'ਸੂਲਾਂ' ਉਤੇ ਬਣੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਹੁਣ 15 ਨਵੰਬਰ ਨੂੰ ਸਿਨਮੇ ਦੇ ਪਰਦੇ 'ਤੇ ਪਾਏਗੀ ਪੈਲ। ਏਥੋਂ ਤੱਕ ਆਉਣ ਦਾ ਸਫ਼ਰ ਸਾਡੀ ਟੀਮ ਦੀ ਮਿਹਨਤ ਨੇ ਤੈਅ ਕੀਤਾ ਹੈ ਤੇ ਹੁਣ ਨਤੀਜਾ ਤੁਸੀਂ ਤੈਅ ਕਰਨੈਂ। ਖੋਲ੍ਹ ਕੇ ਰੱਖਿਓ ਦਿਲ ਦੀਆਂ ਬਾਰੀਆਂ ਅਸੀਂ ਆਵਾਂਗੇ ਉਮੀਦ ਦੀਆਂ ਝੋਲੀਆਂ ਲੈ ਕੇ। ਪ੍ਰੋਮਸ਼ਨ-ਫੇਰੀ ਦੌਰਾਨ ਤੁਹਾਡੇ ਨਾਲ਼ ਰੂ-ਬ -ਰੂ ਮੇਲੇ ਵੀ ਹੋਣਗੇ !!!! - ਮਿੰਟੂ ਗੁਰੂਸਰੀਆ

A post shared by ਮਿੰਟੂ ਗੁਰੂਸਰੀਆ (@mintugurusaria) on

ਹੋਰ ਵੇਖੋ:ਜੋਸ਼ ਨਾਲ ਭਰਿਆ ‘ਮਿੱਟੀ- ਵਿਰਾਸਤ ਬੱਬਰਾਂ ਦੀ’ ਦਾ ਟਾਈਟਲ ਟਰੈਕ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜੀਵਨੀ ‘ਤੇ ਬਣੀ ਫ਼ਿਲਮ ਜ਼ਿੰਦਗੀ ਜ਼ਿੰਦਾਬਾਦ ਹੁਣ 2 ਅਗਸਤ ਦੀ ਬਜਾਏ 15 ਨਵੰਬਰ ਨੂੰ ਰਿਲੀਜ਼ ਹੋਵੇਗੀ। ਦਰਸ਼ਕਾਂ ਨੂੰ ਲਗਪਗ ਤਿੰਨ ਮਹੀਨੇ ਦਾ ਲੰਮਾ ਇੰਤਜ਼ਾਰ ਕਰਨਾ ਪਵੇਗਾ।

View this post on Instagram

 

Zindgizindabaad? @prem.singh.sidhu @mandy.takhar #TeamKarma

A post shared by NINJA™ (@its_ninja) on

ਇਸ ਫ਼ਿਲਮ ਦੇ ਨਾਲ ਪਹਿਲੀ ਵਾਰ ਨਿੰਜਾ ਤੇ ਮੈਂਡੀ ਤੱਖਰ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਪ੍ਰੇਮ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ। ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁੱਖਦੀਪ ਸੁੱਖ, ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ, ਸੈਮਿਉਲ ਜੌਹਨ, ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਪ੍ਰੋਡਿਊਸਰ ਰਿਤਿਕ ਬਾਂਸਲ, ਅਸ਼ੋਕ ਯਾਦਵ, ਮਨਦੀਪ ਸਿੰਘ ਮੰਨਾ, ਅਤੇ ਗੌਰਵ ਮਿੱਤਲ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network