ਨਿੰਜਾ ਦਾ ਗੀਤ ਹੋਇਆ ਆਨਲਾਈਨ ਲੀਕ, ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੱਢੀ ਭੜਾਸ

written by Lajwinder kaur | October 24, 2022 05:29pm

Ninja's song leaked: ਪੰਜਾਬੀ ਗਾਇਕ ਨਿੰਜਾ ਜੋ ਕਿ ਇੰਨ੍ਹੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਹਾਲ ਹੀ ‘ਚ ਨਿੰਜਾ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਜਸਮੀਤ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਬੇਟੇ ਨਿਸ਼ਾਨ ਦੇ ਜਨਮ ਤੋਂ ਬਾਅਦ ਨਿੰਜਾ ਕਾਫ਼ੀ ਖੁਸ਼ ਹਨ। ਪਰ ਫ਼ਿਲਹਾਲ ਨਿੰਜਾ ਕਿਸੇ ਹੋਰ ਵਜ੍ਹਾ ਕਰਕੇ ਸੁਰਖੀਆਂ ‘ਚ ਹਨ। ਉਹ ਵਜ੍ਹਾ ਇਹ ਹੈ ਕਿ ਨਿੰਜਾ ਦਾ ਆਉਣ ਵਾਲਾ ਗੀਤ ‘AK DI BARREL’ ਆਨਲਾਈਨ ਲੀਕ ਹੋ ਗਿਆ ਹੈ। ਇਸ ਤੋਂ ਸਿੰਗਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੀ ਭੜਾਸ ਕੱਢੀ ਹੈ।

Image Source: Instagram

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਨੇ ਆਪਣੇ ਪਤੀ ਤੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ninja song leaked Image Source: Instagram

ਗਾਇਕ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਾਫੀ ਲੰਬੀ ਚੌੜੀ ਪੋਸਟ ਪਾ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਲਿਖਿਆ, ‘ਮੇਰੀ ਬੇਨਤੀ ਆ ਕਿ ਮੈਂ ਅੱਜ ਤੱਕ ਬਿਨਾਂ ਕੰਟਰੋਵਰਸੀ (ਵਿਵਾਦ) ਤੋਂ ਆਪਣਾ ਕਰੀਅਰ ਬਣਾ ਕੇ ਇੱਥੇ ਤੱਕ ਪਹੁੰਚਿਆ ਹਾਂ...ਪਰ ਜਿਹਨੇ ਵੀ ਇਹ ਹਰਕਤ ਕੀਤੀ ਆ ਮੇਰਾ ਗਾਣਾ ਲੀਕ ਕਰਕੇ ਇਹ ਕੋਈ ਬਹੁਤੀ ਵਧੀਆ ਗੱਲ ਨੀ ਹੈਗੀ... ਮੈਂ ਹੱਥ ਜੋੜਦਾ ਹਾਂ ਕਿ ਇਨ੍ਹਾਂ ਗੱਲਾਂ ‘ਚ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ...ਪਰ ਕਿਸੇ ਦੀ ਮਿਹਨਤ ਨੂੰ ਇੰਜ ਖਰਾਬ ਨਾ ਕਰਿਆ ਕਰੋ...ਕਰਨਾ ਤਾਂ ਕਿਸੇ ਦੇ ਹਾਰਡ ਵਰਕ ਨੂੰ ਸਪੋਰਟ ਕਰੋ ਉਸ ਨੂੰ ਖਰਾਬ ਨਾ ਕਰੋ।"

feature image of ninja new song na puch ke-min Image Source: Instagram

ਦੱਸ ਦਈਏ ਕਿ ਨਿੰਜਾ ਦਾ ਗਾਣਾ ‘ਏਕੇ ਦੀ ਬੈਰਲ’ ਜਲਦ ਰਿਲੀਜ਼ ਹੋਣ ਵਾਲਾ ਸੀ, ਪਰ ਰਿਲੀਜ਼ ਤੋਂ ਪਹਿਲਾਂ ਹੀ ਗਾਣਾ ਯੂਟਿਊਬ ‘ਤੇ ਆ ਗਿਆ। ਇਸ ਗੀਤ ਨੂੰ ਨਿੰਜਾ ਨਾਮ ਦੇ ਫੇਕ ਯੂਟਿਊਬ ਚੈਨਲ ਉੱਤੇ ਲੀਕ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਖੁਦ ਨਿੰਜਾ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਉੱਤੇ ਸਕ੍ਰੀਨਸ਼ਾਰਟ ਸ਼ੇਅਰ ਕਰਕੇ ਦਿੱਤੀ ਹੈ। ਦੱਸ ਦਈਏ ਨਿੰਜਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ, ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਹਨ। ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।

Good news! Singer Ninja blessed with baby boy Image Source: Instagram

 

View this post on Instagram

 

A post shared by NINJA (@its_ninja)

You may also like