ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ 'ਨਿਰਾ ਪਟੋਲਾ' ਰਿਲੀਜ਼ 

Written by  Rupinder Kaler   |  December 18th 2018 01:32 PM  |  Updated: December 18th 2018 01:32 PM

ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ 'ਨਿਰਾ ਪਟੋਲਾ' ਰਿਲੀਜ਼ 

ਗਾਇਕ ਕਮਲ ਖਾਨ ਦਾ ਨਵਾਂ ਗਾਣਾ 'ਨਿਰਾ ਪਟੋਲਾ' ਪੀਟੀਸੀ ਪਰਾਇਮ 'ਤੇ ਰਿਲੀਜ਼ ਹੋ ਗਿਆ ਹੈ ।ਇਸ ਗਾਣੇ ਵਿੱਚ ਕਮਲ ਖਾਨ ਦੇ ਨਾਲ ਕੁਵਰ ਵਿਰਕ ਆਏ ਹਨ । ਇਸ ਗਾਣੇ ਦੇ ਬੋਲ ਅਤੇ ਮਿਊਜ਼ਿਕ ਕੁਵਰ ਵਿਰਕ ਨੇ ਹੀ ਬਣਾਇਆ ਹੈ ਜਦੋਂ ਕਿ ਹਿੰਮਾਸ਼ੂ ਸ਼ੇਖਰ ਇਸ ਦੇ ਪ੍ਰੋਡਿਊਸਰ ਹਨ । ਇਸ ਗੀਤ ਦੀ ਵੀਡਿਓ ਟੀਮ ਡੀਜੀ ਡੋਪ ਨੇ ਬਣਾਈ ਹੈ ।

ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ

ਗਾਣੇ ਦੀ ਕੋਰੀਓਗ੍ਰਾਫੀ ਅਮਿਤ ਸਿਆਲ ਨੇ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਇਸ ਗੀਤ ਵਿੱਚ ਕੁੜੀ ਦੀ ਹਰ ਅਦਾ ਦੀ ਤਾਰੀਫ ਕੀਤੀ ਗਈ ਹੈ ।ਗਾਣੇ ਵਿੱਚ ਬਹੁਤ ਹੀ ਖੁਬਸੂਰਤ ਮਾਡਲਸ ਲਈਆਂ ਗਈਆਂ ਹਨ ਜਿਹੜੀਆਂ ਕਿ ਕਮਲ ਖਾਨ ਅਤੇ ਕੁਵਰ ਵਿਰਕ ਦੇ ਆਲੇ ਦੁਆਲੇ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ ।ਗਾਣੇ ਦੀ ਵੀਡਿਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਈ ਗਈ ਹੈ ।

ਹੋਰ ਵੇਖੋ : ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ ‘ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ

https://www.youtube.com/watch?v=PkgW-RnThXA

ਇਹ ਗਾਣਾ ਸਭ ਤੋਂ ਪਹਿਲਾਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਰਿਲੀਜ਼ ਹੋਇਆ ਹੈ । ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network